ਲਖਨਊ, 18 ਫਰਵਰੀ – ਉੱਤਰ ਪ੍ਰਦੇਸ਼ ਦੇ ਜਨਪਦ ਕਾਨਪੁਰ ਚ ਲਖਨਊ-ਆਗਰਾ ਐਕਸਪ੍ਰੈਸ ਤੇ ਇਕ ਐਸਯੂਵੀ ਕਾਰ ਅਤੇ ਰੋਡਵੇਜ਼ ਬੱਸ ਵਿਚਾਲੇ ਭਿਆਨਕ ਟੱਕਰ ਹੋ ਜਾਣ ਕਾਰਨ ਰੂਹ ਕੰਬਾਉ ਹਾਦਸਾ ਵਾਪਰਿਆ। ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ 6 ਲੋਕਾਂ ਦੀ ਮੌਤ ਹੋ ਗਈ। ਕਾਰ ਸਵਾਰ ਪੰਜ ਲੋਕ ਅਤੇ ਬਸ ਚਾਲਕ ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ। ਸਾਹਮਣੇ ਆਇਆ ਹੈ ਕਿ ਬਸ ਆਗਰਾ ਤੋਂ ਬਿਹਾਰ ਦੇ ਮੁੱਜਫਰਪੁਰ ਜਾ ਰਹੀ ਸੀ।
ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਬਸ ਚਾਲਕ ਦੀ ਲਾਪਰਵਾਹੀ ਦੇ ਕਾਰਨ ਹੀ ਇਹ ਹਾਦਸਾ ਵਾਪਰਿਆ। ਜਦੋ ਬੱਸ ਡਿਵਾਇਡਰ ਪਾਰ ਕਰ ਦੂਜੀ ਲੇਨ ਚ ਵੜ੍ਹ ਰਹੀ ਸੀ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾ ਗਈ। ਟੱਕਰ ਇੰਨੀ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ ਕਾਰ ਚਕਨਾਚੂਰ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।