ਨਵੀਂ ਦਿੱਲੀ, 15 ਫਰਵਰੀ- ਦਿੱਲੀ ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਭਾਜਪਾ ਨੇ ਵੱਡਾ ਫੇਰਬਦਲ ਕੀਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਨੇ ਕੇਰਲ, ਮੱਧ ਪ੍ਰਦੇਸ਼ ਅਤੇ ਸਿੱਕਮ ‘ਚ ਆਪਣੇ ਸੂਬਾ ਪ੍ਰਧਾਨ ਬਦਲ ਦਿੱਤੇ ਹਨ। ਵਿਸ਼ਨੂੰ ਦੱਤ ਸ਼ਰਮਾ ਨੂੰ ਮੱਧ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਰਾਕੇਸ਼ ਸਿੰਘ ਦੀ ਥਾਂ ਲੈਣਗੇ। ਇਸੇ ਤਰ੍ਹਾਂ ਦਲ ਬਦਾਹਰ ਚੌਹਾਨ ਨੂੰ ਸਿੱਕਮ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕੇ. ਸੁਰੇਂਦਰਨ ਨੂੰ ਕੇਰਲ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ।