ਬੈਂਗਲੁਰੂ, 15 ਫਰਵਰੀ- ਕਰਨਾਟਕ ਦੇ ਬੈਂਗਲੁਰੂ ‘ਚ ਅੱਜ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਸਣੇ ਕਈ ਨੇਤਾਵਾਂ ਨੂੰ ਰੇਸਕੋਰਸ ਰੋਡ ‘ਤੇ ਮਾਰਚ ਦੌਰਾਨ ਹਿਰਾਸਤ ‘ਚ ਲੈ ਲਿਆ ਗਿਆ। ਇਹ ਨੇਤਾ ਬੀਦਰ ‘ਚ ਦੇਸ਼ ਧ੍ਰੋਹ ਮਾਮਲੇ ‘ਚ ਸੂਬਾ ਸਰਕਾਰ ‘ਤੇ ਪੁਲਿਸ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਬੀ. ਐੱਸ. ਯੇਦੀਯੁੱਰਪਾ ਦੇ ਦਫ਼ਤਰ ਤੱਕ ਮਾਰਚ ਕੱਢ ਰਹੇ ਸਨ।