Menu

ਲੜਕੀ ਦੇ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਥਾਣਾ ਕੋਟਭਾਈ ਅੱਗੇ ਲਾਇਆ ਧਰਨਾ ਦੂਜੇ ਦਿਨ ’ਚ ਸ਼ਾਮਲ

ਬਠਿੰਡਾ, 14 ਫਰਵਰੀ – ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਗਿੱਦੜਬਾਹਾ ਤਹਿਸੀਲ ਥਾਣਾ ਕੋਟਭਾਈ ਅੱਗੇ ਲਾਇਆ ਧਰਨਾ ਦੂਜੇ ਦਿਨ ’ਚ ਸ਼ਾਮਲ ਹੋ ਗਿਆ। ਧਰਨੇ ਦੇ ਦੂਜੇ ਦਿਨ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਅਤੇ ਜਗਦੇਵ ਸਿੰਘ ਜਨਰਲ ਸਕਤਰ ਕਾਲਿਆਂਵਾਲੀ ਵਿਸ਼ੇਸ ਤੌਰ ਹਾਜ਼ਰ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਬਠਿੰਡਾ ਜਿਲ੍ਹੇ ਦੇ ਪ੍ਰਧਾਨ ਜਗਸੀਰ ਸਿੰਘ ਜੀਦਾ ਨੇ ਕਿਹਾ ਕਿ ਪਿੰਡ ਗੰਗਾ ਅਬਲੂ ਕੀ ਦੇ ਕਿਸਾਨ ਗੁਰਦੀਪ ਸਿੰਘ ਦੀ ਬੇਟੀ ਗੁਰਪਿੰਦਰ ਕੌਰ ਮੁਕਤਸਰ ਜਿਲ੍ਹੇ ਦੇ ਪਿੰਡ ਭਲਾਈਆਣਾ ਦੇ ਨੌਜਵਾਨ ਜਿਉਣ ਸਿੰਘ ਨਾਲ ਵਿਆਹੀ ਹੋਈ ਸੀ,ਜਿਸਦੀ ਇੱਕ ਧੀ ਵੀ ਹੈ । ਗੁਰਪਿੰਦਰ ਕੌਰ ਦੀ ਪਿਛਲੇ ਡੇਢ ਸਾਲ ਤੋਂ ਸਹੁਰਿਆਂ ਨਾਲ ਤਲਖ ਕਲਾਮੀ ਚਲਦੀ ਸੀ, ਜਸਨੂੰ ਉਸਦਾ ਪੇਕਾ ਪਰਿਵਾਰ ਖੁਦ ਹੀ ਛੱਡ ਕੇ ਆਉਂਦਾ ਸੀ ਅਤੇ ਖੁਦ ਹੀ ਲੈ ਕੇ ਆਉਂਦਾ ਸੀ, ਜਿਸਦੇ ਚਲਦਿਆਂ ਜਦੋਂ ਉਸਦੇ ਭਰਾ ਉਸਨੂੰ ਛੱਡਣ ਗਏ ਤਾਂ ਉਸਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਨਾਲ ਕੁੱਟ ਮਾਰ ਕੀਤੀ, ਜਿੰਨ੍ਹਾਂ ਨੇ ਆਪਣੇ ਆਪ ਨੂੰ ਬਚਾਉਂਦਿਆਂ ਕਮਰੇ ’ਚ ਬੰਦ ਕਰ ਲਿਆ ਅਤੇ ਥਾਣਾ ਕੋਟਭਾਈ ਪੁਲਿਸ ਨੂੰ ਫੋਨ ਕੀਤਾ। ਮੌਕੇ ’ਤੇ ਪਹੰੁਚੀ ਪੁਲਿਸ ਨੇ ਸਹੁਰਾ ਪਰਿਵਾਰ ਕੋਲੋਂ ਕਾਰਤੂਸਾਂ ਨਾਲ ਭਰੀ ਬੰਦੂਕ ਬਰਾਮਦ ਕੀਤੀ ਅਤੇ ਥਾਣੇ ਲੈ ਗਏ, ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ , ਜਿਸਦੇ ਰੋਸ ਵਜੋਂ ਇਹ ਧਰਨਾ ਲਾਇਆ ਗਿਆ, ਜਿਸ ’ਚ ਪਿੰਡ ਵਾਸੀਆਂ ਦਾ ਵੀ ਪੂਰਾ ਸਹਿਯੋਗ ਰਿਹਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਲੜਕੀ ਦੇ ਸਹੁਰਾ ਪਰਿਵਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਮੌਕੇ ਉਗਰ ਸਿੰਘ, ਸੁਖਦਰਸ਼ਨ ਸਿੰਘ, ਕਰਨੈਲ ਸਿੰਘ, ਹਰਪਾਲ ਸਿੰਘ, ਭੋਲਾ ਸਿੰਘ, ਸ਼ਿਵਰਾਜ, ਮੇਜਰ ਸਿੰਘ, ਲਖਵੀਰ ਸਿੰਘ ਅਤੇ ਰੇਸ਼ਮ ਸਿੰਘ ਤੋਂ ਇਲਾਵਾ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 17059 posts
  • 0 comments
  • 0 fans

Log In