Menu

ਸ਼ੋ੍ਮਣੀ ਅਕਾਲੀ ਦਲ ਦੀਆਂ ਜ਼ਿਲ੍ਹਾ ਪੱਧਰੀ ਰੋਸ਼ ਰੈਲੀਆਂ ਵਿੱਚ 25 ਹਜਾਰ ਤੋ ਵੱਧ ਵਰਕਰ ਸ਼ਾਮਲ ਹੋਣਗੇ- ਨਕੱਈ

ਬਠਿੰਡਾ, 14 ਫਰਵਰੀ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਪੱੱਧਰ ’ਤੇ ਕੈਪਟਨ ਸਰਕਾਰ ਦੀਆ ਲੋਕਮਾਰੂ ਨੀਤੀਆਂ ਅਤੇ ਧੱਕੇਸ਼ਾਹੀਆ ਖਿਲਾਫ਼ ਕੀਤੀਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਰੈਲੀਆਂ ਦੀ ਲੜੀ ਤਹਿਤ ਬਠਿੰਡਾ ਜ਼ਿਲ੍ਹੇ ਦੀ ਰੋਸ ਰੈਲੀ ਬਠਿੰਡਾ ਸ਼ਹਿਰ ਦੀ ਧਰਤੀ ’ਤੇ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਜ਼ਿਲੇ ਭਰ ਵਿੱਚੋਂ 25 ਹਜਾਰ ਤੋ ਵੱਧ ਅਕਾਲੀ ਵਰਕਰ ਅਤੇ ਆਮ ਲੋਕ ਸ਼ਾਮਲ ਹੋਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਦੀਪ ਸਿੰਘ ਨਕੱਈ ਸਾਬਕਾ ਵਿਧਾਇਕ ਨੇ ਬਠਿੰਡਾ ਸ਼ਹਿਰੀ ਹਲਕੇ ਦੀ ਰੈਲੀ ਦੀ ਤਿਆਰੀ ਦੇ ਸੰਬੰਧ ਵਿੱਚ ਰੱਖੀ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਜੀਤ ਪੈਲਸ ਵਿੱਚ ਰੱਖੀ ਪ੍ਰਭਾਵਸਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ । ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਖਿਲਾਫ਼ ਲੋਕਾਂ ਵਿੱਚ ਭਾਰੀ ਰੋਸ਼ ਹੈ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਰੈਲੀ ਵਿੱਚ ਬਠਿੰਡਾ ਸ਼ਹਿਰੀ ਹਲਕੇ ’ਚੋਂ 5 ਹਜਾਰ ਸ਼ਹਿਰੀ ਜੋਸ਼ੋ-ਖਰੋਸ ਨਾਲ ਸਾਮਿਲ ਹੋਣਗੇ । ਉਹਨਾਂ ਕਿਹਾ ਕਿ ਰੈਲੀ ਦੀ ਤਿਆਰੀ ਦੇ ਸੰਬੰਧ ਵਿੱਚ 50 ਵਾਰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ।ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਮੇਅਰ ਬਲਵੰਤ ਰਾਏ ਨਾਥ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ,ਸੁਖਦੇਵ ਸਿੰਘ ਬਾਹੀਆ ਮੈਬਰ ਸ਼ੋ੍ਮਣੀ ਕਮੇਟੀ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭੁੱਲਰ, ਸਾਬਕਾ ਪ੍ਰਧਾਨ ਦਲਜੀਤ ਸਿੰਘ ਬਰਾੜ, ਸੀਨੀਅਰ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ, ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰੈਸ ਸਕੱਤਰ ਡਾ ਓਮ ਪ੍ਰਕਾਸ ਸਰਮਾ, ਮੁੱਖ ਬੁਲਾਰਾ ਚਮਕੌਰ ਸਿੰਘ ਮਾਨ, ਬੀਬੀ ਬਲਵਿੰਦਰ ਕੌਰ ਸ਼ਹਿਰੀ ਪ੍ਰਧਾਨ ਇਸਤਰੀ ਵਿੰਗ,ਲਾਭ ਸਿੰਘ ਬੀਸੀ ਵਿੰਗ, ਵਿਉਪਾਰੀ ਆਗੂ ਜਗਮੋਹਨ ਮੱਕੜ,ਮਨਮੋਹਨ ਕੱੁਕੂ, ਨਿਰਮਲ ਸਿੰਘ ਸੰਧੂ, ਗੁਰਬਚਨ ਸਿੰਘ ਖੁੰਭਣ, ਹਰਵਿੰਦਰ ਸਰਮਾਂ, ਹਰਪਾਲ ਢਿੱਲੋ, ਹੰਸਰਾਜ ਮਿੱਠੂ, ਰਾਜੂ ਮਾਨ, ਹਰਜਿੰਦਰ ਸਿੰਦਾ, ਹਰਜਿੰਦਰ ਟੋਨੀ ਸਰਕਲ ਪ੍ਰਧਾਨ ਮੋਹਨਜੀਤ ਸਿੰਘ ਪੁਰੀ,ਹੈਪੀ ਕੰਵਰ,ਰਾਕੇਸ਼ ਸਰਮਾਂ, ਇਕਬਾਲ ਮਿਠੜੀ,ਮਨਜੀਤ ਕੌਰ ਕਰਤਾਰ ਬਸਤੀ, ਗੁਰਪ੍ਰੀਤ ਬੇਦੀ, ਅਮਿ੍ਤਪਾਲ ਸ਼ਰਮਾਂ ਨਸੀਬਪੁਰਾ,ਹਰਬੰਸ ਸਿੰਘ ਢਿੱਲੋਂ, ਗੁਰਪ੍ਰੀਤ ਸੰਧੂ,ਸਰੋਜ ਰਾਣੀ,ਤੋ ਇਲਾਵਾ ਵੱਡੀ ਗਿਣਤੀ ’ਚ ਅਕਾਲੀ ਅਤੇ ਸ਼ਹਿਰੀ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 17059 posts
  • 0 comments
  • 0 fans

Log In