ਇਸਤਾਂਬੁਲ, 6 ਫਰਵਰੀ – ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਇੱਕ ਵੱਡਾ ਹਵਾਈ ਹਾਦਸਾ ਵਾਪਰਿਆ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 179 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸਤਾਂਬੁਲ ਏਅਰਪੋਰਟ ‘ਤੇ 177 ਯਾਤਰੀਆਂ ਵਾਲਾ ਇਕ ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਖਿਸਕ ਗਿਆ।ਖਰਾਬ ਮੌਸਮ ਵਿੱਚ ਉਤਰਨ ਤੋਂ ਬਾਅਦ ਜਹਾਜ਼ ਤਿੰਨ ਹਿੱਸਿਆਂ ਵਿੱਚ ਟੁੱਟ ਗਿਆ। ਜਹਾਜ਼ ਦਾ ਇਕ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ, ਜਦੋਂ ਕਿ ਪਿਛਲਾ ਹਿੱਸਾ ਟੁੱਟ ਗਿਆ ਅਤੇ ਹੇਠਾਂ ਲਟਕ ਗਿਆ।ਤੁਰਕੀ ਦੇ ਸਰਕਾਰੀ ਪ੍ਰਸਾਰਕ ਟੀਆਰਟੀ ਦੇ ਅਨੁਸਾਰ, ਜਹਾਜ਼ ਤੁਰਕੀ ਦੀ ਕਿਫਾਇਤੀ ਕੰਪਨੀ ਪੇਗਾਸਸ ਏਅਰਲਾਇੰਸ ਦਾ ਹੈ ਅਤੇ ਹਾਦਸੇ ਸਮੇਂ 177 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ।ਸਾਹਮਣੇ ਆਇਆ ਹੈ ਕਿ ਜਿਸ ਵੇਲੇ ਵਿਮਾਨ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਵੇਲੇ ਏਅਰਪੋਰਟ ਤੇ ਤੇਜ਼ ਹਵਾ ਚਲ ਰਹੀ ਸੀ ਤੇ ਮੀਂਹ ਵੀ ਪੈ ਰਿਹਾ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਜਿਵੇਂ ਹੀ ਲੈਂਡਿਗ ਹੋਈ ਵਿਮਾਨ ਨੂੰ ਅੱਗ ਨੇ ਫੜ ਲਿਆ। ਮੌਕੇ ’ਤੇ ਪਹੁੰਚੇ ਫਾਇਰਫਾਇਟਰ ਨੇ ਅੱਗ ’ਤੇ ਕਾਫੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ।