Menu

ਪਾਕਿਸਤਾਨ ‘ਚ ਸਿੱਖ ਆਗੂ ਹੈਪੀ ਪੀਐਚਡੀ ਦਾ ਗੋਲੀਆਂ ਮਾਰ ਕੇ ਕਤਲ

ਲਾਹੌਰ, 28 ਜਨਵਰੀ – ਪਾਕਿਸਤਾਨ ਦੇ ਲਾਹੌਰ ‘ਚ ਖਾਲਿਸਤਾਨੀ ਆਗੂ ਹਰਮੀਤ ਸਿੰਘ ‘ਹੈਪੀ ਪੀਐਚਡੀ’ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾਹੌਰ ਦੇ ਇੱਕ ਲੌਕਲ ਗੈਂਗ ਨੇ ਡਰੱਗਸ ਮਨੀ ਡਿਸਪਿਊਟ ਦੇ ਚਲਦਿਆਂ ਹੈਪੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਹੈਪੀ ਦੀ ਹੱਤਿਆ ਡੇਰਾ ਚਹਿਲ ਸਾਹਿਬ ਗੁਰਦੁਆਰੇ ਦੇ ਨਜ਼ਦੀਕ ਕੀਤੀ ਗਈ।

ਖਾਲਿਸਤਾਨੀ ਲਿਬ੍ਰੈਸ਼ਨ ਫੋਰਸ ਨਾਲ ਸੰਬੰਧਿਤ ਹੈਪੀ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਬੰਬ ਧਮਾਕੇ ਦਾ ਮਾਸਟਰ ਮਾਇੰਡ ਸੀ। ਕੁੱਝ ਆਰਐਸਐਸ ਆਗੂਆਂ ਦੇ ਕਤਲ ਦੀ ਸਾਜਿਸ਼ ‘ਚ ਵੀ ਹੈਪੀ ਦਾ ਨਾਂ ਸ਼ਾਮਿਲ ਸੀ। ਹੈਪੀ ਪਹਿਲਾਂ ਹਾਂਗਕਾਂਗ ਤੋਂ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਤੇ ਹੁਣ ਇਸਦਾ ਬੇਸ ਲਾਹੌਰ ਸੀ।

ਜਾਣਕਾਰੀ ਮੁਤਾਬਕ ਆਈਐਸਆਈ ਹੈਪੀ ਨੂੰ ਨਾਰਕੋ ਟੈਰਰੀਜ਼ਮ ਲਈ ਇਸਤੇਮਾਲ ਕਰਦਾ ਸੀ। ਹੈਪੀ ਪਾਕਿਸਤਾਨ ਤੋਂ ਭਾਰਤ ‘ਚ ਹੱਥਿਆਰਾਂ ਤੇ ਨਸ਼ੇ ਦੀ ਤਸਕਰੀ ਵੀ ਕਰਦਾ ਸੀ।

Listen Live

Subscription Radio Punjab Today

Our Facebook

Social Counter

  • 16435 posts
  • 0 comments
  • 0 fans

Log In