Menu

ਚੀਨ ‘ਚ ਕੋਰੋਨਾ ਵਇਰਸ ਨਾਲ ਹੁਣ ਤਕ 41 ਲੋਕਾਂ ਦੀ ਮੌਤ

ਨਵੀਂ ਦਿੱਲੀ , 25 ਜਨਵਰੀ – ਚੀਨ ਚ ਕੋਰੋਨਾ ਵਇਰਸ ਕਰਕੇ ਹੁਣ ਤਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1300 ਤੋਂ ਜ਼ਿਆਦਾ ਲੋਕ ਇਸ ਵਇਰਸ ਨਾਲ ਪੀੜਤ ਹਨ। ਇਸ ਦੇ ਮੱਦੇਨਜ਼ਰ ਚੀਨ ਨੇ ਹਾਲ ਹੀ ਦੇ ਦਿਨਾਂ ਚ ਭਾਰਤ ਪਰਤੇ ਸੈਂਕੜੇ ਲੋਕਾਂ ਚ 11 ਨੂੰ ਖ਼ਤਰਨਾਕ ਕੋਰੋਨਾ ਵਇਰਸ ਦੇ ਸੰਕੇਤਾਂ ਕਰਕੇ ਹਸਪਤਾਲ ਚ ਨਿਗਰਾਨੀ ਚ ਰੱਖਿਆ ਗਿਆ ਹੈ। ਇਨ੍ਹਾਂ ਚ ਸੱਤ ਲੋਕ ਕੇਰਲਦੋ ਮੁੰਬਈ ਅਤੇ ਇੱਕਇੱਕ ਹੈਦਰਾਬਾਦ ਅਤੇ ਬੈਂਗਲੁਰੂ ਚ ਹੈ।

ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ 11 ਲੋਕਾਂ ਚ ਮੁੰਬਈ ਹਸਪਤਾਲ ਚ ਨਿਗਰਾਨੀ ਚ ਰੱਖੇ ਗਏ ਦੋ ਲੋਕ ਅਤੇ ਹੈਦਰਾਬਾਦਬੈਂਗਲੁਰੂ ਚ ਰੱਖੇ ਇੱਕਇੱਕ ਵਿਅਕਤੀ ਦੇ ਮਾਮਲੇ ਨੈਗਟਿਵ ਰਹੇ। ਕੇਰਲ ਚ ਅਧਿਕਾਰੀਆਂ ਨੇ ਦੱਸਿਆ ਕਿ 73 ਲੋਕਾਂ ਦੀ ਸਿਹਤ ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਕੀਤੇ ਉਹ ਕੋਰੋਨਾ ਵਇਰਸ ਕਰਕੇ ਪੀੜਤ ਤਾਂ ਨਹੀਂ। ਅਸਲ ਚ ਚੀਨ ਚ ਕੋਰੋਨਾ ਵਇਰਸ ਕਰਕੇ ਵੱਡੀ ਗਿਣਤੀ ਚ ਲੋਕ ਪੀੜਤ ਹੋਏ ਹਨ।

ਦਿੱਲੀ ਅਤੇ ਮੁੰਬਈ ਤੋਂ ਇਲਾਵਾ ਕਲਕਤਾਚੇਨਈਬੈਂਗਲੁਰੂਹੈਦਰਾਬਾਦ ਅਤੇ ਕੋਚੀ ਸਣੇ ਇੰਟਰਨੈਸ਼ਨਲ ਹਵਾਈ ਅੱਡਿਆਂ ਤੇ ਚੀਨ ਅਤੇ ਹੋਂਗਕੋਂਗ ਤੋਂ ਪਰਤੇ 20,000 ਤੋਂ ਜ਼ਿਆਦਾ ਯਾਤਰੀਆਂ ਦੀ ਥਰਮਲ ਜਾਂਚ ਕੀਤੀ ਗਈ। ਦਿੱਲੀ ਏਮਸ ਅਤੇ ਰਾਮ ਮਨੋਹਰ ਲੋਹੀਆ ਹਸਪਤਾਲ ਚ ਵੱਖਵੱਖ ਵਾਰਡ ਬਣਾਏ ਗਏ ਹਨ।

ਕੇਂਦਰੀ ਸਿਹਤ ਮੰਤਰਾਲਾ ਦੇ ਇੱਕ ਅਧਿਕਾਰੀ ਮੁਤਾਬਕ ਦੇਸ਼ ਚ ਅਜੇ ਤਕ ਇਸ ਨਾਲ ਪੀੜਤ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਅਧਿਕਾਰੀ ਨੇ ਕਿਹਾ ਕਿ 24 ਜਨਵਰੀ ਤਕ ਚੀਨ ਤੋਂ 96 ਉਡਾਣਾਂ ਚ ਆਏ 20,844 ਯਾਤਰੀਆਂ ਦੀ ਏਅਰਪੋਰਟ ਤੇ ਜਾਂਚ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਚੀਨ ਚ ਭਾਰਤੀ ਦੂਤਾਵਾਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਵੁਹਾਨ ਤੋਂ ਹਾਲ ਹੀ ਚ ਪਰਤੇ ਕਰੀਬ 25 ਵਿਦਿਆਰਥੀਆਂ ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।

ਇਸ ਵਇਰਸ ਦਾ ਪਹਿਲਾ ਮਾਮਲਾ ਚੀਨ ਦੇ ਹੁਬੇਈ ਫੇਤਰ ਦੀ ਰਾਜਧਾਨੀ ਵੁਹਾਨ ਚ ਸਾਹਮਣੇ ਆਇਆ ਸੀ। ਵਿਗਿਆਨੀਆ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲੇ ਚੀਨ ਦੇ ਵੁਹਾਨ ਦੇ ਹੁਨਾਨ ਸੀਫੂਡ ਮਾਰਕਿਟ ਨਾਲ ਜੁੜੇ ਹਨ ਜਿੱਥੇ ਮਾਸ ਦੀ ਵਿਕਰੀ ਜ਼ਿਆਦਾ ਹੁੰਦੀ ਹੈ। ਜਦਕਿ ਇਸ ਦੇ ਫੈਲਣ ਦੇ ਅਸਲ ਕਾਰਣ ਦਾ ਅਕੇ ਪਤਾ ਨਹੀਂ ਲੱਗ ਸਕਿਆ।

Listen Live

Subscription Radio Punjab Today

Our Facebook

Social Counter

  • 16435 posts
  • 0 comments
  • 0 fans

Log In