ਨਵੀਂ ਦਿੱਲੀ,25 ਜਨਵਰੀ – ਦਿੱਲੀ ਦੀ ਹਰੀਨਗਰ ਸੀਟ ਤੋਂ ਭਾਜਪਾ ਉਮੀਦਵਾਰ ਤੇਜਿੰਦਰਪਾਲ ਸਿੰਘ ਬੱਗਾ ਨੂੰ ਚੋਣ ਕਮਿਸ਼ਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ, ਮੰਗਲਵਾਰ ਨੂੰ ਨਾਮਜ਼ਦਗੀ ਦਾਇਰ ਕਰਨ ਤੋਂ ਬਾਅਦ ਤੇਜਿੰਦਰ ਪਾਲ ਬੱਗਾ ਨੇ ਆਪਣਾ ਗੀਤ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ। ਤੇਜਿੰਦਰ ਪਾਲ ਬੱਗਾ ਦਿੱਲੀ ਭਾਜਪਾ ਦਾ ਬੁਲਾਰਾ ਹੈ ਅਤੇ ਬਚਪਨ ਤੋਂ ਹੀ ਸਵੈ–ਸੇਵਕ ਹੋਣ ਦਾ ਦਾਅਵਾ ਵੀ ਕਰਦਾ ਰਿਹਾ ਹੈ।
ਉਮੀਦਵਾਰੀ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਬੱਗਾ ਨੇ ਆਪਣਾ ਗੀਤ, ‘ਬੱਗਾ ਬੱਗਾ ਹਰ ਜਗ੍ਹਾ’ ਰਿਲੀਜ਼ ਕਰ ਦਿੱਤਾ। ਜਿਸ ਕਾਰਨ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ ।