ਨਵੀਂ ਦਿੱਲੀ, 25 ਜਨਵਰੀ- ਚੋਣ ਕਮਿਸ਼ਨ ਨੇ ਭਾਜਪਾ ਨੇਤਾ ਅਤੇ ਦਿੱਲੀ ਦੀ ਮਾਡਲ ਟਾਊਨ ਸੀਟ ਤੋਂ ਪਾਰਟੀ ਦੇ ਉਮੀਦਵਾਰ ਕਪਿਲ ਮਿਸ਼ਰਾ ‘ਤੇ 48 ਘੰਟੇ ਤੱਕ ਚੋਣ ਪ੍ਰਚਾਰ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ‘ਤੇ ਲੱਗੀ ਇਹ ਰੋਕ ਅੱਜ ਸ਼ਾਮੀਂ 5 ਵਜੇ ਤੋਂ ਸ਼ੁਰੂ ਹੋਵੇਗੀ। ਸੰਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਮਿਸ਼ਰਾ ਵਲੋਂ ਕੀਤੇ ਗਏ ਵਿਵਾਦਿਤ ਟਵੀਟਾਂ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।