Menu

ਸਰਕਾਰੀ ਸਕੂਲ ’ਚ ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ’ਤੇ ਸੁੱਟਿਆ ਤੇਜ਼ਾਬ

ਗੁਰੂਗ੍ਰਾਮ, 24 ਜਨਵਰੀ – ਸਾਈਬਰ ਸਿਟੀ ਗੁਰੂਗ੍ਰਾਮ ਦੇ ਧਨਕੋਟ ਪਿੰਡ ’ਚ ਸਰਕਾਰੀ ਸਕੂਲ ਚ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਇਕ ਅੱਠਵੀ ਜਮਾਤ ਦੇ ਸ਼ਿਵਮ ਨਾਂ ਦੇ ਵਿਦਿਆਰਥੀ ਤੇ ਉਸੀ ਦੇ ਜਮਾਤ ’ਚ ਪੜਨ ਵਾਲੇ ਆਕਾਸ਼ ਨਾਂ ਦੇ ਵਿਦਿਆਰਥੀ ਨੇ ਤੇਜ਼ਾਬ ਸੁੱਟਿਆ। ਜਿਸ ਕਾਰਨ ਸ਼ਿਵਮ ਦੇ ਮੂੰਹ ਤੇ ਗਰਦਨ ਸੜ੍ਹ ਗਿਆ। ਬੱਚੇ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਸਕੂਲ  ਤੇ ਇਲਜਾਮ ਲੱਗੇ ਹਨ ਇੱਥੇ ਪੜਾਈ ਨਹੀਂ ਸਗੋਂ ਸਫਾਈ ਕਰਵਾਈ ਜਾਂਦੀ ਹੈ।

ਕੁੱਟ ਤੋਂ ਬੱਚਣ ਦੇ ਲਈ ਬੱਚੇ ਟੀਚਰਾਂ ਦੀ ਗੱਲ ਮੰਨਦੇ ਹੋਏ ਸਕੂਲਾਂ ਦੀ ਸਫਾਈ ਕਰਦੇ ਹਨ। ਇਸੇ ਦੇ ਚੱਲਦੇ ਅੱਠਵੀ ਜਮਾਤ ਦੇ ਚਾਰ ਵਿਦਿਆਰਥੀਆਂ ਦੀ ਡਿਉਟੀ ਬਾਥਰੂਮ ਸਾਫ ਕਰਨ ਦੇ ਲਈ ਲਗਾਈ ਸੀ। ਬਾਥਰੂਮ ਚ ਤੇਜ਼ਾਬ ਰੱਖਿਆ ਹੋਇਆ ਸੀ। ਆਕਾਸ਼ ਨੇ ਤੇਜ਼ਾਬ ਸ਼ਿਵਮ ਤੇ ਸੁੱਟ ਦਿੱਤਾ ਜਿਸ ਕਾਰਨ ਉਹ ਝੁਲਸ ਗਿਆ। ਹੱਦ ਤਾਂ ਉਸ ਸਮੇਂ ਹੋ ਗਿਆ ਜਦੋ ਜਖਮੀ ਬੱਚੇ ਨੂੰ ਪੈਸਿਆਂ ਦਾ ਲਾਲਚ ਦੇਕੇ ਇਹ ਸਾਰੀ ਘਟਨਾ ਨੂੰ ਘਰ ’ਚ ਨਾ ਦੱਸਣ ਲਈ ਕਿਹਾ ਗਿਆ ਹੈ।

ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਧਨਕੋਟ ਦੇ ਸਰਪੰਚ ਦਿਨੇਸ਼ ਦਾ ਕਹਿਣਾ ਹੈ ਕਿ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਪ੍ਰਿੰਸੀਪਲ ਦੁਆਰਾ ਬੱਚਿਆ ਨੂੰ ਕਿਹਾ ਗਿਆ ਕਿ ਸਫਾਈ ਨੂੰ ਜਿਆਦਾ ਮਹੱਤਵ ਦੇਣਾ ਹੈ। ਜਿਸ ਕਾਰਨ ਪੜਾਈ ਦੀ ਥਾਂ ਤੇ ਸਿਰਫ ਸਫਾਈ ਹੀ ਕਰਵਾਈ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਦੀ ਜਿਲ੍ਹਾ ਸਿੱਖਿਆ ਅਧਿਕਾਰੀ ਅਤੇ ਪੁਲਿਸ ਵਿਭਾਗ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਇਸਦੇ ਇਲਾਵਾ ਇਸ ਮਾਮਲੇ ’ਚ ਪੰਚਾਇਤ ਵੱਲੋਂ ਵੀ ਵੱਡਾ ਕਦਮ ਚੁੱਕਿਆ ਜਾਂਦਾ ਹੈ।

 

ਦੂਜੇ ਪਾਸੇ ਪੀੜਤ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦਾ ਬੱਚਾ ਕੁਝ ਵੀ ਬੋਲ ਨਹੀਂ ਰਿਹਾ ਹੈ ਜਿਸ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਉਸਨੂੰ ਮੈਡਮ ਨੇ ਧਮਕਾਇਆ ਹੋਇਆ ਹੈ। ਕਿ ਘਰ ਜਾ ਕੇ ਕੁਝ ਨਹੀਂ ਬੋਲਣਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲ ਚ ਬੱਚੇ ਪੜਨ ਲਈ ਜਾਂਦੇ ਹਨ ਪਰ ਅਧਿਆਪਕ ਖੁਦ ਧੁੱਪ ਚ ਬੈਠ ਕੇ ਵਿਦਿਆਰਥੀਆਂ ਤੋਂ ਸਾਫ ਸਫਾਈ ਕਰਵਾਉਂਦੀ ਹੈ। ਜਿਸ ਕਾਰਨ ਉਨ੍ਹਾਂ ਨੇ ਪੁਲਿਸ ਨੂੰ ਪ੍ਰਿੰਸੀਪਲ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans