ਨਵੀਂ ਦਿੱਲੀ,17 ਜਨਵਰੀ – ਦਿੱਲੀ ਦੇ ਪਟਿਆਲਾ ਹਾਉਸ ਕੋਰਟ ਨੇ ਨਿਰਭਯਾ ਜਬਰ ਜਨਾਹ ਮਾਮਲੇ ‘ਚ ਨਵਾਂ ਡੇਥ ਵਾਰੰਟ ਜਾਰੀ ਕੀਤਾ ਹੈ। ਇਸ ਨਵੇਂ ਡੇਥ ਵਾਰੰਟ ਮੁਤਾਬਿਕ ਹੁਣ ਚਾਰਾਂ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿਤੀ ਜਾਵੇਗੀ।
ਇਸ ਤੇ ਨਿਰਭਯਾ ਦੀ ਮਾਂ ਦਾ ਕਿਹਾ ਹੈ ਕਿ ਜਦੋਂ ਤੱਕ ਫਾਂਸੀ ਨਹੀ ਹੋ ਜਾਂਦੀ ਉਦੋ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ। ਉਨ੍ਹਾਂ ਕਿਹਾ “ਹਰ ਵਾਰ ਤਾਰੀਖ ਤੇ ਤਾਰੀਖ ਮਿਲਦੀ ਹੈ ਅੱਜ ਵੀ ਉਹੀ ਹੋਇਆ ਹੈ। ਮੈਂ ਬਹੁਤ ਦੁੱਖੀ ਹਾਂ ਮੈਂ ਚਾਰਾਂ ਦੋਸ਼ੀਆ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਦੇ ਹੋਏ ਦੇਖਣਾ ਚਾਹੁੰਦੀ ਹਾਂ। ਜਦ ਤੱਕ ਫਾਂਸੀ ਨਹੀਂ ਮਿਲਦੀ ਮੈਨੂੰ ਤਸਲੀ ਨਹੀਂ ਮਿਲੇਗੀ।”