Menu

ਵਿਧਾਨ ਸਭਾ ‘ਚ ਅਕਾਲੀਆਂ ਨੇ ਖਿਡਾਉਣੇ ਫੜ ਕੇ ਕੀਤਾ ਪ੍ਰਦਰਸ਼ਨ

ਚੰਡੀਗੜ੍ਹ,16 ਜਨਵਰੀ – ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਖਾਸ ਇਜਲਾਸ ਸ਼ੁਰੂ ਹੋਇਆ ਹੈ। ਇਹ ਇਜਲਾਸ 16 ਤੇ 17 ਜਨਵਰੀ ਲਈ ਬੁਲਾਇਆ ਗਿਆ ਹੈ। ਇਸ ਦੇ ਪਹਿਲੇ ਦਿਨ ਹੀ ਸਦਨ ਚ ਹੰਗਾਮਾ ਹੋਇਆ। ਪਹਿਲੇ ਦਿਨ ਸਦਨ ਚ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਵਿਧਾਇਕਾਂ ਨੇ ਧਰਨਾ ਲਾ ਉਨ੍ਹਾਂ ਨੂੰ ਛੁਣਛਣੇ ਵਿਖਾਏ।

ਵਿਧਾਨ ਸਭਾ ਦੇ ਖਾਸ ਸੈਸ਼ਨ ਦੌਰਾਨ ਪਹਿਲੇ ਦਿਨ ਅਕਾਲੀ ਦਲ ਨੇ ਕਾਂਗਰਸ ਨੂੰ ਵੱਖਵੱਖ ਮੁੱਦਿਆਂ ਤੇ ਘੇਰਿਆ। ਉਨ੍ਹਾਂ ਨੇ ਪ੍ਰਦਰਸ਼ਨ ਕਰਦੇ ਹੋਏ ਵਿਧਾਨ ਸਭਾ ਬਾਹਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਕਾਂਗਰਸ ਪਾਰਟੀ ਵੱਲੋਂ ਮੈਨੀਫੈਸਟੋ ਵਿਚ ਕੀਤੇ ਗਏ ਵਾਅਦਿਆਂ ਨੂੰ ਲੈ ਸਰਕਾਰ ਤੋਂ ਜਵਾਬ ਮੰਗਿਆ।

ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੇ ਨਵੇਂ ਢੰਗ ਨਾਲ ਹੱਥ ਵਿੱਚ ਖਿਡਾਉਣੇ ਫੜ ਕੇ ਪ੍ਰਦਰਸ਼ਨ ਕੀਤਾ ਤੇ ਕਿਹਾ ਕਾਂਗਰਸੀ ਸਰਕਾਰ ਨੇ ਵਾਅਦਿਆਂ ਦੇ ਬਾਅਦ ਪੰਜਾਬ ਨੂੰ ਛੁਣਛੁਣੇ ਦਿੱਤੇ। ਉਨ੍ਹਾਂ ਨੇ ਸਦਨ ਚ ਬਿਜਲੀ ਦੇ ਮੁੱਦੇਘਰਘਰ ਨੌਕਰੀਪੈਨਸ਼ਨਾਂ ਤੇ ਫੁੱਟ ਤੇ ਮੋਬਾਈਲ ਫੋਨਾਂ ਦਾ ਮੁੱਦਾ ਚੁੱਕਿਆ। ਇਸ ਹੰਗਾਮੇ ਤੋਂ ਬਾਅਦ ਖਾਸ ਇਜਲਾਸ ਸੈਸ਼ਨ ਨੂੰ ਕੱਲ੍ਹ ਤੱਕ ਲਈ ਮੁਅਤੱਲ ਕਰ ਦਿੱਤਾ ਗਿਆ।

Listen Live

Subscription Radio Punjab Today

Our Facebook

Social Counter

  • 16155 posts
  • 0 comments
  • 0 fans

Log In