ਨਵੀਂ ਦਿੱਲੀ, 15 ਜਨਵਰੀ – ਨਿਰਭਯਾ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਹੋਵੇਗੀ। ਦਿੱਲੀ ਹਾਈਕੋਰਟ ‘ਚ ਮਾਮਲੇ ਦੇ ਇੱਕ ਦੋਸ਼ੀ ਮੁਕੇਸ਼ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਤਿਹਾੜ ਜੇਲ੍ਹ ਪ੍ਰਸ਼ਾਸਨ ਵਲੋਂ ਕਿਹਾ ਗਿਆ ਕਿ ਦੋਸ਼ੀਆਂ ਨੂੰ 22 ਜਨਵਰੀ ਫਾਂਸੀ ਨਹੀਂ ਦੇਣੀ ਚਾਹੀਦੀ ਹੈ।
ਜੇਲ੍ਹ ਪ੍ਰਸ਼ਾਸਨ ਵਲੋਂ ਦਲੀਲ ਦੀ ਦਿੱਤੀ ਗਈ ਹੈ ਕਿ ਦੋਸ਼ੀਆਂ ਨੇ ਅਜੇ ਰਹਿਮ ਦੀ ਅਪੀਲ ਪਾਈ ਹੈ। ਇਸ ਲਈ ਨਿਯਮ ਮੁਤਾਬਕ ਪਟੀਸ਼ਨ ‘ਤੇ ਫ਼ੈਸਲਾ ਆਉਣ ਦੇ 14 ਦਿਨਾਂ ਬਾਅਦ ਫਾਂਸੀ ਹੋਣੀ ਚਾਹੀਦੀ ਹੈ। ਤਿਹਾੜ ਜੇਲ੍ਹ ਵਲੋਂ ਹਾਈਕੋਰਟ ‘ਚ ਕਿਹਾ ਕਿ ਕਿਸੇ ਵੀ ਹਾਲਾਤ ‘ਚ 22 ਜਨਵਰੀ ਨੂੰ ਫਾਂਸੀ ਮੁਮਕਿਨ ਨਹੀਂ ਹੈ।
ਆਪਣੀ ਇਸ ਗੱਲ ‘ਤੇ ਤਿਹਾੜ ਜੇਲ੍ਹ ਵਲੋਂ ਵਕੀਲ ਰਾਹੁਲ ਮਹਿਤਾ ਨੇ ਅਦਾਲਤ ‘ਚ ਕਿਹਾ ਕਿ ਅਜੇ ਤੱਕ ਰਾਸ਼ਟਰਪਤੀ ਵਲੋਂ ਦੋਸ਼ੀਆਂ ਦੀ ਦਇਆ ਪਟੀਸ਼ਨ ਖ਼ਾਰਜ ਨਹੀਂ ਕੀਤੀ ਗਈ ਹੈ। ਇਸ ਲਈ 22 ਜਨਵਰੀ ਨੂੰ ਫਾਂਸੀ ਨਹੀਂ ਹੋ ਸਕਦੀ ਹੈ। ਦਇਆ ਪਟੀਸ਼ਨ ਖ਼ਾਰਜ ਹੋਣ ਦੇ 14 ਦਿਨਾਂ ਬਾਅਦ ਫਾਂਸੀ ਦਿੱਤੀ ਜਾ ਸਕਦੀ ਹੈ। ਅਸੀਂ ਨਿਯਮਾਂ ‘ਚ ਬੱਝੇ ਹੋਏ ਹਾਂ, ਜੋ ਕਹਿੰਦੇ ਹਨ ਕਿ ਦੋਸ਼ੀਆਂ ਨੂੰ ਦਇਆ ਪਟੀਸ਼ਨ ਖ਼ਰਾਜ ਹੋਣ ਦੇ 14 ਦਿਨਾਂ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।