Menu

ਭਾਰਤ ਵਲੋਂ ਰਿਹਾਅ ਕੀਤੇ ਦੋ ਕੈਦੀ ਪਾਕਿਸਤਾਨ ਦੇ ਹਵਾਲੇ

ਅਟਾਰੀ, 14 ਜਨਵਰੀ – ਭਾਰਤ ਵਲੋਂ ਰਿਹਾਅ ਕੀਤੇ ਗਏ ਦੋ ਕੈਦੀਆਂ ਨੂੰ ਅੱਜ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਨ੍ਹਾਂ ‘ਚੋਂ ਇੱਕ ਕੈਦੀ ਨੂੰ ਹੁਸ਼ਿਆਰਪੁਰ ਦੀ ਬਾਲ ਜੇਲ੍ਹ ਤੇ ਦੂਜੇ ਨੂੰ ਦਿੱਲੀ ਜੇਲ੍ਹ ਤੋਂ ਲਿਆਂਦਾ ਗਿਆ ਅਤੇ ਅਟਾਰੀ-ਵਾਹਗਾ ਸਰਹੱਦੀ ਰਾਹੀਂ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਇਨ੍ਹਾਂ ਕੈਦੀਆਂ ਚੋਂ ਇੱਕ ਬਿਲਾਲ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਿਸ ਨੂੰ 22 ਮਹੀਨੇ ਪਹਿਲਾਂ ਬੀਐਸਐਫ ਨੇ ਤਰਨਤਾਰਨ ਦੇ ਖੇਮਕਰਨ ਸੈਕਟਰ ਤੋਂ ਫੜਿਆ ਸੀ ।ਪਰ ਅੱਜ ਉਸ ਨੂੰ ਰਿਹਾਅ ਕਰਕੇ ਉਸ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਬਿਲਾਲ ਨੂੰ ਸਰਹੱਦ ‘ਤੇ ਛੱਡਣ ਜਾ ਰਹੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਹੁਕਮ ਅਨੁਸਾਰ ਬਿਲਾਲ ਨੂੰ ਛੱਡਿਆ ਜਾ ਰਿਹ ਹੈ। ਉਨ੍ਹਾਂ ਦੱਸਿਆ ਕਿ ਬਿਲਾਲ ਨੂੰ ਅਟਾਰੀ ਸਰਹੱਦ ‘ਤੇ ਬੀਐਸਐਫ ਦੇ ਹਵਾਲੇ ਕੀਤਾ ਜਾਵੇਗਾ ਜੋ ਇਸ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦੇਵੇਗੀ।

Listen Live

Subscription Radio Punjab Today

Our Facebook

Social Counter

  • 15697 posts
  • 0 comments
  • 0 fans

Log In