Menu

ਬਾਰਦਾਣੇ ਦੀ ਸਪਲਾਈ ਵਿੱਚ ਤੇਜੀ ਲਿਆਉਣ ਲਈ ਭਾਰਤ ਭੂਸ਼ਨ ਆਸ਼ੂ ਵਲੋਂ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਨਾਲ ਮੁਲਾਕਾਤ

ਚੰਡੀਗੜ੍ਹ, 14 ਜਨਵਰੀ – ਪੰਜਾਬ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਰਤ ਭੂਸ਼ਣ ਆਸ਼ੂ ਵਲੋਂ ਹਾੜੀ ਦੀ ਫਸਲ ਦੀ ਚੁਕਾਈ ਲਈ ਲੋੜੀਂਦੇ ਬਾਰਦਾਣੇ ਦੀ ਸਪਲਾਈ ਰਿਵਿਊ ਕਰਨ ਲਈ ਅਤੇ ਸਪਲਾਈ ਵਿੱਚ ਤੇਜੀ ਲਿਆਉਣ ਲਈ ਕੋਲਕਤਾ ਵਿਖੇ ਦੌਰਾ ਕੀਤਾ ਗਿਆ ਜਿਸ ਦੋਰਾਨ ਉਨ੍ਹਾਂ ਨੇ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀਮਤੀ ਅਨੰਦਿਤਾ ਮਿੱਤਰਾ, ਡਾਇਰੈਕਟਰ, ਖੁਰਾਕ ਤੇ ਸਪਲਾਈਜ਼ ਹਾਜਰ ਸਨ।ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਇਜਮਾ ਦੇ ਨੁਮਾਇੰਦਿਆਂ ਨੂੰ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਆਰਡਰ ਕੀਤੀਆਂ ਗਈਆਂ ਬਾਰਦਾਣੇ ਦੀ ਸਪਲਾਈ ਪੰਜਾਬ ਰਾਜ ਦੀਆਂ ਖਰੀਦ ਏਜੰਸੀਆਂ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਕਿਹਾ ਗਿਆ ਤਾਂ ਜੋ ਹਾੜੀ ਸੀਜਨ 2020-21 ਦੇ ਲਈ ਸਮੇਂ ਸਿਰ ਬਾਰਦਾਣੇ ਦਾ ਪ੍ਰਬੰਧ ਕੀਤਾ ਜਾ ਸਕੇ।

ਇਸ ਮੌਕੇ ਬਾਰਦਾਣੇ ਦੀ ਖ੍ਰੀਦ ਦੀ ਪ੍ਰੀਕ੍ਰਿਆਂ ਨੂੰ ਹੋਰ ਜਿਆਦਾ ਸੁਚਾਰੂ ਬਨਾਉਣ ਸਬੰਧੀ ਵੀ ਵਿਚਾਰ ਚਰਚਾ ਹੋਈ।ਮੀਟਿੰਗ ਦੋਰਾਨ ਸ਼੍ਰੀ ਆਸ਼ੂ ਨੇ ਰਾਜ ਦੀਆਂ ਖ੍ਰੀਦ ਏਜੰਸੀਆਂ ਵੱਲੋਂ ਬਾਰਦਾਣੇ ਦੀ ਸਪਲਾਈ ਲਈ ਸਪਲਾਈ ਤੋਂ 50-60 ਦਿਨ ਪਹਿਲਾ ਪੈਸਾ ਜੂਟ ਕੰਪਨੀਆਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਦਿੱਤਾ ਜਾਂਦਾ ਹੈ ਜਿਸ ਨਾਲ ਰਾਜ ਸਰਕਾਰ ਵਿਆਜ ਦੇ ਰੂਪ ਵਿੱਚ 2.50% ਤੋਂ 3.00% ਵਿਆਜ ਬੈਕਾਂ ਨੂੰ ਦੇਣਾ ਪੈਦਾ ਹੈ ਜਦਕਿ ਜੂਟ ਮਿਲਰਜ ਕੰਪਨੀਆਂ ਬੈਂਕ ਤੋਂ ਇਸ ਜਮ੍ਹਾਂ ਰਾਸ਼ੀ ਉਤੇ 9.25% 10.30% ਪ੍ਰਤੀ ਮਹੀਨਾ ਵਿਆਜ ਲੈਂਦੀਆਂ ਹਨ ਜਿਸ ਨਾਲ ਰਾਜ ਸਰਕਾਰ ਨਾਲ 7.5% ਵਿਆਜ ਦਾ ਸਿੱਧੇ ਰੂਪ ਵਿੱਚ ਨੁਕਸਾਨ ਹੁਦਾ ਹੈ।ਜਿਸ ਨਾਲ ਰਾਜ ਸਰਕਾਰ ਦਾ ਵਿੱਤੀ ਬੋਝ ਵੱਧ ਜਾਂਦਾ ਹੈ। ਇਸ ਲਈ ਰਾਜ ਦੀਆਂ ਖ੍ਰੀਦ ਏਜੰਸੀਆਂ ਦਾ ਵਿੱਤੀ ਨੁਕਸਾਨ ਘਟਾਉਣ ਲਈ ਤ੍ਰੈ-ਪੱਖੀ ਸਮਝੌਤਾ ਕਰਨ ਦੀ ਗੱਲ ਕੀਤੀ ਗਈ ਜਿਸ ਵਿੱਚ ਜੂਟ ਕਮਿਸ਼ਨਰ ਆਫ ਇੰਡੀਆਂ, ਬੈਂਕ ਅਤੇ ਰਾਜ ਖ੍ਰੀਦ ਏਜੰਸੀਆਂ ਸਾਮਲ ਹੋਣਗੀਆਂ ਅਤੇ ਇਹ ਬਾਰਦਾਣੇ ਦੀ ਖ੍ਰੀਦ ਸਬੰਧੀ ਅਦਾਇਗੀ ਐਸਕਰੋ ਅਕਾਂਉਟ ( ਬਾਂਡ ਜਾ ਡੀਡ ਰੂਪ ਵਿੱਚ) ਵਿੱਚੋਂ ਜੂਟ ਮਿਲਰਜ ਦੇ ਖਾਤੇ ਵਿੱਚ ਚਲੇ ਜਾਣਗੇ।

ਸ਼੍ਰੀ ਆਸ਼ੂ ਨੇ ਇਸ ਮੌਕੇ ਬੀਤੇ ਵਰ੍ਹਿਆਂ ਦੋਰਾਨ ਬਾਰਦਾਣੇ ਦੀ ਸਪਲਾਈ ਨਾਲ ਸਬੰਧਿਤ ਜੂਟ ਕੰਪਨੀਜ਼ ਵੱਲ ਪੰਜਾਬ ਰਾਜ ਦੀਆਂ ਬਕਾਇਆਂ ਖੜ੍ਹੀ 75 ਕਰੋੜ ਦੀ ਰਾਸ਼ੀ ਵਿਚੋਂ  30 ਕਰੋੜ ਦੀ  ਜਾਰੀ ਕਰਵਾਉਣ ਲਈ ਮਸਲਾ ਉਠਾਇਆ ਗਿਆ ਅਤੇ ਇਹ ਰਾਸ਼ੀ ਜਲਦ ਜਾਰੀ ਕਰਨ ਲਈ ਕਿਹਾ ਗਿਆ।

ਆਪਣੇ ਇਸ ਦੋਰੇ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ਼੍ਰੀ ਭਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਹਰ ਸਾਲ ਪੰਜਾਬ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਰੱਬੀ ਸੀਜਨ ਲਈ 3.5 ਲੱਖ ਅਤੇ ਖਰੀਫ ਸੀਜਨ ਲਈ 5 ਲੱਖ ਗੱਠਾਂ ਤੋਂ ਵੱਧ ਦੇ ਅਰਡਰ ਜਾਰੀ ਕੀਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਰੱਬੀ ਸੀਜਨ ਦੌਰਾਨ ਆਈ ਗੱਠਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਰੱਬੀ ਸੀਜਨ 2020-21 ਦੇ ਲਈ ਰਾਜ ਦੀਆਂ ਖਰੀਦ ਏਜੰਸੀਆਂ ਵੱਲੋ ਆਰਡਰ ਕੀਤੀਆਂ ਗਈਆਂ ਬਾਰਦਾਣੇ ਦੀ ਸਪਲਾਈ ਰਿਵਿਊ ਕਰਨ ਲਈ ਅਤੇ ਸਪਲਾਈ ਵਿੱਚ ਤੇਜੀ ਲਿਆਉਣ ਕੋਲਕਤਾ ਵਿਖੇ ਦੌਰਾ ਕੀਤਾ ਗਿਆ।ਸ਼੍ਰੀ ਆਸ਼ੂ ਨੇ ਦੱਸਿਆ ਕਿ ਰੱਬੀ ਸੀਜਨ 2020-21 ਦੌਰਾਨ ਕਣਕ ਦੀ ਬੰਪਰ ਫਸਲ ਹੋਣ ਦੀ ਉਮੀਦ ਹੈ ਜਿਸ ਦੀ ਭਰਾਈ ਦੇ ਪ੍ਰਬੰਧ ਲਈ ਕੁੱਲ 3,87,600 ਗੱਠਾਂ ਦੇ ਆਰਡਰ ਜਾਰੀ ਕੀਤੇ ਜਾਣੇ ਹਨ ਅਤੇ ਮਿਤੀ 12.1.2020 ਤੱਕ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਪਲੇਸ ਕੀਤੇ ਗਏ ਕੁੱਲ 1,87,968 ਜੂਟ ਗੱਠਾਂ ਦੇ ਅਰਡਰ ਵਿਰੁਧ 78,218 ਜੂਟ ਗੱਠਾਂ ਇੰਸਪੈਕਸ਼ਨ ਵਿਚ ਪਾਸ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 69,390 ਬਾਰਦਾਣੇ ਦੀਆਂ ਗੱਠਾਂ ਡਿਸਪੈਚ ਕੀਤੀਆਂ ਜਾ ਚੁੱਕੀਆਂ ਹਨ।

ਸ਼੍ਰੀ ਭਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ (ਇਜਮਾ) ਦੇ ਨੁਮਾਇੰਦਿਆਂ ਦੇ ਨਾਲ ਮੀਟਿੰੰਗ ਤੋਂ ਇਲਾਵਾ ਉਨ੍ਹਾਂ ਨੇ  ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ (ਕਾਨਕਰ) ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਰੱਬੀ ਸੀਜਨ 2020-21 ਦੌਰਾਨ ਆਰਡਰ ਕੀਤੀਆਂ ਗਈਆਂ ਗੱਠਾਂ ਦੀ ਡਿਸਪੈਚ ਵਿਚ ਤੇਜੀ ਲਿਆਉਣ ਲਈ ਕਿਹਾ ਗਿਆ ਤਾਂ ਜੋ ਰੱਬੀ ਸੀਜਨ 2020-21 ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਬਾਰਦਾਣੇ ਦੀ ਗੁਣਵੱਤਾ ਨੂੰ ਯਕੀਨੀ ਬਨਾਉਣ ਵਾਲੀ ਮੈਸ਼: ਐਸ.ਜੀ.ਐਸ, ਇੰਸਪੈਕਸ਼ਨ ਏਜੰਸੀ ਜਿਸ ਵੱਲੋਂ ਰਾਜ ਦੀਆਂ ਖਰੀਦ ਏਜੰਸੀਆਂ ਵੱਲੋਂ ਅਰਡਰ ਕੀਤੀਆਂ ਗਈਆਂ ਗੱਠਾਂ ਦੀ ਪ੍ਰੀ.ਡਿਸਪੈਚ ਇੰਸਪੈਕਸ਼ਨ ਕੀਤੀ ਜਾਂਦੀ ਹੈ ਦੇ ਨੁਮਾਇੰਦਿਆਂ ਨੂੰ ਵੀ ਹਦਾਇਤ ਕੀਤੀ ਕਿ ਬਾਰਦਾਣੇ ਦੀ ਗੁਣਵੱਤਾ ਯਕੀਨੀ ਕਰਨ ਸਬੰਧੀ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਖਰੀਦ ਏਜੰਸੀਆਂ ਨੂੰ ਬਾਰਦਾਣੇ ਦੀ ਕੁਆਲਿਟੀ ਸਬੰਧੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Listen Live

Subscription Radio Punjab Today

Our Facebook

Social Counter

  • 16435 posts
  • 0 comments
  • 0 fans

Log In