Menu

ਭੀਮ ਆਰਮੀ ਚੀਫ਼ ਚੰਦਰਸ਼ੇਖਰ ਦੀ ਗ੍ਰਿਫ਼ਤਾਰੀ ‘ਤੇ ਕੋਰਟ ਨੇ ਦਿੱਲੀ ਪੁਲਿਸ ਨੂੰ ਪਾਈ ਝਾੜ

ਨਵੀਂ ਦਿੱਲੀ, 14 ਜਨਵਰੀ- ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦਰਿਆਗੰਜ ਹਿੰਸਾ ਮਾਮਲੇ ‘ਚ ਭੀਮ ਆਰਮੀ ਚੀਫ਼ ਚੰਦਰਸ਼ੇਖਰ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਦਿੱਲੀ ਪੁਲਿਸ ਨੂੰ ਰੱਜ ਕੇ ਝਾੜ ਪਾਈ। ਸੁਣਵਾਈ ਦੌਰਾਨ ਅਦਾਲਤ ਨੇ ਪੁਲਿਸ ਨੂੰ ਸਖ਼ਤ ਲਹਿਜ਼ੇ ‘ਚ ਕਿਹਾ, ”ਜਾਮਾ ਮਸਜਿਦ ਕੋਈ ਪਾਕਿਸਤਾਨ ‘ਚ ਨਹੀਂ ਹੈ, ਜਿੱਥੇ ਪ੍ਰਦਰਸ਼ਨ ਨਹੀਂ ਹੋ ਸਕਦਾ ਹੈ।” ਅਦਾਲਤ ਨੇ ਇਹ ਵੀ ਕਿਹਾ, ”ਤੁਸੀਂ ਇਸ ਤਰ੍ਹਾਂ ਦਾ ਵਤੀਰਾ ਕਰ ਰਹੇ ਹੋ ਕਿ ਜਿਵੇਂ ਜਾਮਾ ਮਸਜਿਦ ਪਾਕਿਸਤਾਨ ‘ਚ ਹੋਵੇ।” ਸੁਣਵਾਈ ਦੌਰਾਨ ਅਦਾਲਤ ਨੇ ਦਿੱਲੀ ਪੁਲਿਸ ਦੇ ਰਵੱਈਏ ਦੀ ਆਲੋਚਨਾ ਕਰਦਿਆਂ ਕਿਹਾ ਕਿ ਲੋਕ ਕਿਸੇ ਵੀ ਸ਼ਾਂਤੀਪੂਰਨ ਢੰਗ ਨਾਲ ਆਪਣਾ ਪ੍ਰਦਰਸ਼ਨ ਕਰ ਸਕਦੇ ਹਨ। ਸ਼ਾਂਤੀਪੂਰਨ ਵਿਰੋਧ-ਪ੍ਰਦਰਸ਼ਨ ਪਾਕਿਸਤਾਨ ‘ਚ ਵੀ ਹੁੰਦੇ ਹਨ।

ਜੱਜ ਨੇ ਦਿੱਲੀ ਪੁਲਿਸ ਨੂੰ ਕਿਹਾ, “ਕੀ ਤੁਹਾਨੂੰ ਲਗਦਾ ਹੈ ਕਿ ਸਾਡੀ ਦਿੱਲੀ ਪੁਲਿਸ ਇੰਨੀ ਪਛੜ ਗਈ ਹੈ ਕਿ ਉਨ੍ਹਾਂ ਕੋਲ ਕੋਈ ਰਿਕਾਰਡ ਨਹੀਂ ਹੈ?” ਪੁਲਿਸ ਦੀ ਤਰਫੋਂ ਦਲੀਲ ਦਿੰਦੇ ਹੋਏ ਕਿਹਾ ਗਿਆ ਕਿ ਚੰਦਰਸ਼ੇਖਰ ਨੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਲਈ ਸੀ, ਜਿਸ ਤੇ ਅਦਾਲਤ ਨੇ ਝਿੜਕਦੇ ਹੋਏ ਕਿਹਾ ਕਿ, “ਕਿਹੜੀ ਆਗਿਆ ਦੀ ਗੱਲ ਕਰਦੇ ਹੋ, ਅਸੀਂ ਕਈ ਵਾਰ ਵੇਖਿਆ ਹੈ ਕਿ ਧਾਰਾ 144 ਦੀ ਸ਼ਰੇਆਮ ਉਲੰਘਣਾ ਹੁੰਦੀ ਹੈ। ਜਿਸ ਵਿੱਚ ਕਈ ਵਾਰ ਵੱਡੇ ਨੇਤਾ ਤੇ ਇੱਥੋਂ ਤਕ ਕਿ ਮੁੱਖ ਮੰਤਰੀ ਖੁਦ ਵੀ ਸ਼ਾਮਲ ਹੁੰਦੇ ਹਨ ਤੇ ਇਹ ਪ੍ਰਦਰਸ਼ਨ ਸੰਸਦ ਭਵਨ ਦੇ ਬਾਹਰ ਵੀ ਵੇਖੇ ਗਏ ਹਨ।

ਅਦਾਲਤ ਨੇ ਕਿਹਾ ਕਿ ਵੈਸੇ ਵੀ, ਚੰਦਰਸ਼ੇਖਰ ਇੱਕ ਨੌਜਵਾਨ ਸਿਆਸਤਦਾਨ ਹੈ ਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ।” ਅਦਾਲਤ ਨੇ ਕਿਹਾ ਕਿ ਕਿਸ ਨੇ ਕਿਹਾ ਹੈ ਕਿ ਤੁਸੀਂ ਸ਼ਾਂਤਮਈ ਵਿਰੋਧ ਨਹੀਂ ਕਰ ਸਕਦੇ? ਸੰਵਿਧਾਨ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ।

Listen Live

Subscription Radio Punjab Today

Our Facebook

Social Counter

  • 15697 posts
  • 0 comments
  • 0 fans

Log In