Menu

ਪ੍ਰੇਮਿਕਾ ਹੀ ਨਿਕਲੀ ਸਿੱਖ ਨੌਜਵਾਨ ਦੀ ਕਾਤਲ

ਇਸਲਾਮਾਬਾਦ,10 ਜਨਵਰੀ – ਪਾਕਿਸਤਾਨ ਦੇ ਪੇਸ਼ਾਵਰ ਚ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੇ ਕਤਲ ਮਾਮਲੇ ਚ ਪੁਲਿਸ ਨੇ ਉਸ ਦੀ ਪ੍ਰੇਮਿਕਾ ਪ੍ਰੇਮ ਕੁਮਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਪਰਵਿੰਦਰ ਦਾ ਕਤਲ ਉਸ ਦੀ ਪ੍ਰੇਮਿਕਾ ਨੇ ਹੀ ਕਰਵਾਇਆ ਸੀ। ਪੁਲਿਸ ਮੁਤਾਬਕ ਇਸ ਆਪਸੀ ਰੰਜਿਸ਼ ਦਾ ਮਾਮਲਾ ਸੀ ਤੇ ਪਰਵਿੰਦਰ ਨੂੰ ਮਾਰਨ ਲਈ ਪ੍ਰੇਮ ਕੁਮਾਰੀ ਨੇ ਸੱਤ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।

ਅਸਲ ਚ ਪਰਵਿੰਦਰ ਸਿੰਘ ਮਲੇਸ਼ੀਆ ਤੋਂ ਹਾਲ ਹੀ ਚ ਵਿਆਹ ਲਈ ਪਾਕਿਸਤਾਨ ਵਾਪਸ ਆਇਆ ਸੀ। ਮੀਡੀਆ ਰਿਪੋਰਟਸ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਖੈਬਰ ਪਖਤੂਨਖਵਾ ਦੇ ਸ਼ਾਂਗਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪੇਸ਼ਾਵਰ ਚ ਵਿਆਹ ਲਈ ਖਰੀਦਾਰੀ ਕਰਨ ਆਇਆ ਸੀ। ਅਗਲੇ ਹਫਤੇ ਉਸ ਦਾ ਵਿਆਹ ਹੋਣ ਵਾਲਾ ਸੀ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਤੇ ਕਰੜੀ ਪ੍ਰਤੀਕ੍ਰਿਆ ਦਿੱਤੀ ਹੈ। ਮੰਤਰਾਲਾ ਨੇ ਬਿਆਨ ਜਾਰੀ ਕਰ ਪਾਕਿਸਤਾਨ ਦੇ ਪੇਸ਼ਾਵਰ ਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਦੀ ਨਿਸ਼ਾਨਾ ਬਣਾ ਕੀਤੇ ਜਾ ਰਹੇ ਕਤਲ ਦੀ ਸਖ਼ਤ ਨਿੰਦਾ ਕੀਤੀ। ਜਦਕਿ ਪਾਕਿਸਤਾਨ ਪੁਲਿਸ ਇਸ ਦੇ ਉਲਟ ਦਾਅਵੇ ਕਰ ਰਿਹਾ ਹੈ।

Listen Live

Subscription Radio Punjab Today

Our Facebook

Social Counter

  • 16196 posts
  • 0 comments
  • 0 fans

Log In