ਚੰਡੀਗੜ੍ਹ, 30 ਦਸੰਬਰ – ਪੰਜਾਬ ਸਰਕਾਰ ਵੱਲੋਂ ਰਾਜ ਦੇ ਸਮੂਹ ਸਰਕਾਰੀ ਅਤੇ ਏਡਿਡ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ 25 ਦਸੰਬਰ ਤੋਂ ਕੀਤੀਆਂ ਸਨ। ਇਹ ਛੁੱਟੀਆਂ 25 ਤੋਂ 31 ਦਸੰਬਰ ਤੱਕ ਸਨ ਅਤੇ 1 ਜਨਵਰੀ ਤੋਂ ਸਕੂਲ ਮੁੜ ਲੱਗਣੇ ਸਨ। ਪ੍ਰੰਤੂ ਠੰਢ ਨੂੰ ਵੇਖਦਿਆਂ ਸਿੱਖਿਆ ਵਿਭਾਗ ਵੱਲੋਂ 1 ਦੀ ਥਾਂ ‘ਤੇ ਸਕੂਲ 3 ਜਨਵਰੀ ਨੂੰ ਖੋਲ੍ਹੇ ਜਾ ਰਹੇ ਹਨ ਅਤੇ ਸਰਕਾਰੀ ਹੁਕਮਾਂ ਮੁਤਾਬਿਕ ਇੱਕ ਜਨਵਰੀ ਦੀ ਛੁੱਟੀ ਦੇ ਇਵਜ ਵਿਚ ਮਹੀਨਾ ਜਨਵਰੀ ਦੇ ਦੂਜੀ ਸ਼ਨੀਵਾਰ ਨੂੰ ਸਕੂਲ ਆਮ ਦਿਨਾਂ ਵਾਂਗ ਲੱਗੇਗਾ, ਦੂਜੇ ਸ਼ਨੀਵਾਰ ਦੀ ਛੁੱਟੀ ਨਹੀਂ ਹੋਵੇਗੀ।