Menu

ਨਾਗਰਿਕਤਾ (ਸੋਧ) ਕਾਨੂੰਨ ਦੇ ਵਿਆਪਕ ਜਨਤਕ ਵਿਰੋਧ ਨੂੰ ਕੁਚਲਣ ਲਈ ਮੋਦੀ ਹਕੂਮਤ ਦੁਆਰਾ ਵਿੱਢੇ ਜਾਬਰ ਹੱਲੇ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ

ਚੰਡੀਗੜ੍ਹ 30 ਦਸੰਬਰ – ਪੂਰੇ ਦੇਸ਼ ਨੂੰ ਫਿਰਕੂ ਅੱਗ ਦੀ ਭੱਠੀ ’ਚ ਝੋਕਣ ਵੱਲ ਸੇਧਤ ਨਾਗਰਿਕਤਾ (ਸੋਧ)
ਕਾਨੂੰਨ ਵਿਰੁੱਧ ਦੇਸ਼ ਦੇ ਕੋਨੇ-ਕੋਨੇ ’ਚ ਹੋ ਰਹੇ ਹੱਕੀ ਤੇ ਸ਼ਾਂਤਮਈ ਵਿਆਪਕ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਮੋਦੀ ਹਕੂਮਤ
ਵੱਲੋਂ ਵਿੱਢੇ ਗਏ ਜਾਬਰ ਹੱਲੇ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ ਅਤੇ
ਇਹ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ
ਸਿੰਘ ਕੋਕਰੀ ਕਲਾਂ ਵੱਲੋਂ ਇਹ ਖੁਲਾਸਾ ਕਰਦੇ ਸਾਂਝੇ ਲਿਖਤੀ ਬਿਆਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਥਾਂ-ਥਾਂ ਪੁਲਿਸ
ਲਾਠੀਚਾਰਜ ਤੇ ਫਾਇਰਿੰਗ ਰਾਹੀਂ 30 ਤੋਂ ਵਧੇਰੇ ਨਿਹੱਥੇ ਪ੍ਰਦਰਸ਼ਨਕਾਰੀਆਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਸੈਂਕੜਿਆਂ ਦੀ ਤਾਦਾਦ
’ਚ ਗੰਭੀਰ ਜ਼ਖਮੀ ਕਰਨ ਤੋਂ ਇਲਾਵਾ ਹਜ਼ਾਰਾਂ ਬੇਦੋਸ਼ੇ ਲੋਕਾਂ ’ਤੇ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕਿਆ ਗਿਆ ਹੈ। ਕੌਮਾਂਤਰੀ ਪ੍ਰਸਿੱਧੀ
ਪ੍ਰਾਪਤ ਲੇਖਿਕਾ ਅਰੁੰਧਤੀ ਰਾਏ ਸਮੇਤ ਅਨੇਕਾਂ ਨਾਮਵਰ ਬੁੱਧੀਜੀਵੀਆਂ ਖਿਲਾਫ਼ ਝੂਠੀਆਂ ਸ਼ਿਕਾਇਤਾਂ ਤੇ ਮੁੱਕਦਮੇ ਦਰਜ਼ ਕਰਨ
ਵਰਗੇ ਸਾਰੇ ਜਾਬਰ ਹੱਲਿਆਂ ਨੂੰ ਇਸ ਮੁੱਦੇ ’ਤੇ ਹੋਈ ਮੋਦੀ ਹਕੂਮਤ ਦੀ ਜਨਤਕ ਸਿਆਸੀ ਹਾਰ ਦਾ ਬੁਖਲਾਹਟ ਭਰਿਆ ਪ੍ਰਤੀਕਰਮ
ਕਰਾਰ ਦਿੱਤਾ ਗਿਆ ਹੈ। ਬਿਆਨ ’ਚ ਦੋਸ਼ ਲਾਇਆ ਗਿਆ ਹੈ ਕਿ ਫਾਸ਼ੀਵਾਦੀ ਫਿਰਕਾਪ੍ਰਸਤੀ ਭੜਕਾਉਣ ਲਈ ਪੁਲਿਸ ਵਰਦੀ
ਵਿੱਚ ਛੁਪੇ ਮੰਨੂਵਾਦੀ ਸੰਘੀ ਟੋਲਿਆਂ ਦੀ ਨਿਹੱਥੇ ਪ੍ਰਦਰਸ਼ਨਕਾਰੀਆਂ ਉੱਤੇ ਡਾਂਗਾਂ/ਗੋਲੀਆਂ ਵਰ੍ਹਾਉਣ ਅਤੇ ਵਹੀਕਲ ਸਾੜਨ
ਤੇ ਭੰਨ-ਤੋੜ ਕਰਨ ਖ਼ਾਤਰ ਕੀਤੀ ਦੁਰ ਵਰਤੋਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓ ਵਿੱਚ ਸਪੱਸ਼ਟ ਦਿਖਾਈ ਦਿੰਦੀ
ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਬੁੱਧੀਜੀਵੀਆਂ ਸਣੇ ਪ੍ਰਦਰਸ਼ਕਾਰੀਆਂ ਵਿਰੁੱਧ ਦਰਜ ਸਾਰੇ ਝੂਠੇ ਕੇਸ ਰੱਦ ਕੀਤੇ ਜਾਣ
ਅਤੇ ਸਾਰੇ ਨਜ਼ਰਬੰਦ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ। ਹਿੰਸਾ, ਭੰਨਤੋੜ ਅਤੇ ਜਾਨੋਂ ਮਾਰਨ ਦੇ ਅਸਲ ਦੋਸ਼ੀ ਪੁਲਸ ਅਫਸਰਾਂ
ਤੇ ਮੰਨੂਵਾਦੀਆਂ ਉੱਤੇ ਕਤਲਾਂ ਤੇ ਭੰਨਤੋੜ ਦੇ ਕੇਸ ਦਰਜ ਕਰਕੇ ਗਿ੍ਰਫਤਾਰ ਕੀਤਾ ਜਾਵੇ। ਬਿਆਨ ਵਿੱਚ ਇਹ ਦੋਸ਼ ਵੀ ਲਾਇਆ
ਗਿਆ ਹੈ ਕਿ ਅਸਲ ਵਿੱਚ ਸਾਮਰਾਜੀ ਕੰਪਨੀਆਂ ਸਮੇਤ ਵੱਡੇ ਵਪਾਰੀਆਂ/ਜਗੀਰਦਾਰਾਂ ਤੇ ਸੂਦਖੋਰਾਂ ਦੇ ਵਾਰੇ ਨਿਆਰੇ ਕਰ ਰਹੀਆਂ
ਨਿੱਜੀਕਰਨ ਦੀਆਂ ਸਰਕਾਰੀ ਨੀਤੀਆਂ ਹੀ ਕਿਸਾਨਾਂ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਮੂੰਹ ਧੱਕ ਰਹੇ ਭਾਰੀ ਕਰਜ਼ਿਆਂ ਅਤੇ ਜ਼ਮੀਨੀ ਤੋਟ
ਤੋਂ ਇਲਾਵਾ ਹਰ ਜਾਤ ਧਰਮ ਦੇ ਕਿਰਤੀਆਂ ਦਾ ਜਿਉਣਾ ਦੁੱਭਰ ਕਰ ਰਹੀ ਲੋਕ ਤੋੜ ਮਹਿੰਗਾਈ ਤੇ ਵਿਆਪਕ ਬੇਰੁਜ਼ਗਾਰੀ ਵਰਗੇ
ਭਖਦੇ ਮਸਲਿਆਂ ਲਈ ਜ਼ਿੰਮੇਵਾਰ ਹਨ। ਇਨ੍ਹਾਂ ਹਕੀਕੀ ਕਿਰਤੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਵੀ
ਨਸ਼ਿਆਂ ਦੇ ਜਾਲ, ਔਰਤਾਂ ਵਿਰੁੱਧ ਅਣਮਨੁੱਖੀ ਜੁਰਮਾਂ, ਗੁੰਡਾ ਗੋ੍ਰਹਾਂ, ਮੰਨੂਵਾਦੀ ਭੀੜਤੰਤਰ-ਕਾਤਲੀ ਟੋਲਿਆਂ ਵਰਗੇ ਸਮਾਜ
ਵਿਰੋਧੀ ਹਥਿਆਰ ਵਰਤੇ ਜਾ ਰਹੇ ਹਨ। ਹੁਣ ਇਹ ਨਾਗਰਿਕਤਾ ਵਾਲਾ ਫਿਰਕੂ ਫਾਸ਼ੀਵਾਦੀ ਮੁੱਦਾ ਉਸੇ ਸਿਲਸਿਲੇ ਨੂੰ ਸਿਖਰੀਂ
ਪਹੁੰਚਾਉਣ ਲਈ ਘੜੀ ਗਈ ਸਾਜ਼ਿਸ਼ ਹੈ। ਜਥੇਬੰਦੀ ਵੱਲੋਂ ਕਿਸਾਨਾਂ, ਮਜ਼ਦੂਰਾਂ ਨੂੰ ਇਸ ਸਾਜ਼ਿਸ਼ ਪ੍ਰਤੀ ਜਾਗ੍ਰਤ ਕਰਕੇ ਵਿਸ਼ਾਲ
ਜਨਤਕ ਵਿਰੋਧ ਜਥੇਬੰਦ ਕੀਤਾ ਜਾਵੇਗਾ। ਨਾਲ ਹੀ ਕਰਜਾ-ਮੁਕਤੀ, ਜ਼ਮੀਨੀ ਤੋਟ, ਖੁਦਕੁਸ਼ੀਆਂ, ਬੇਰੁਜ਼ਗਾਰੀ, ਮਹਿੰਗਾਈ, ਨਸ਼ਿਆਂ
ਦੇ ਜਾਲ ਤੇ ਪਰਾਲੀ ਵਰਗੇ ਭਖਦੇ ਮੁੱਦਿਆਂ ’ਤੇ ਸੰਘਰਸ਼ ਬੁਲੰਦੀਆਂ ਤੱਕ ਲਿਜਾ ਕੇ ਫਿਰਕੂ ਵੰਡੀਆਂ ਦੀਆਂ ਇਹ ਸਾਜ਼ਿਸ਼ਾਂ
ਚਕਨਾਚੂਰ ਕੀਤੀਆਂ ਜਾਣਗੀਆਂ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39921 posts
  • 0 comments
  • 0 fans