ਬੀਜਿੰਗ, 17 ਦਸੰਬਰ – ਦੱਖਣੀ-ਪੱਛਮੀ ਚੀਨ ਦੇ ਗੁਇਝੌ ਸੂਬੇ ‘ਚ ਇੱਕ ਕੋਲਾ ਖਾਨ ‘ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਸਵੇਰੇ ਤਕਰੀਬਨ 1.30 ਵਜੇ ਆਨਲੋਂਗ ਕਾਊਂਟੀ ‘ਚ ਵਾਪਰਿਆ ਹੈ।ਜਾਣਕਾਰੀ ਮੁਤਾਬਕ ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ ,ਉਸ ਸਮੇਂ ਉੱਥੇ 23 ਵਰਕਰ ਕੰਮ ਕਰ ਰਹੇ ਸਨ। ਇਸ ਦੌਰਾਨ ਰੈਸਕਿਊ ਦੌਰਾਨ 7 ਵਰਕਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ।