Menu

ਵੈਟਰਨਰੀ ਯੂਨੀਵਰਸਿਟੀ ਵੱਲੋਂ ਡੇਅਰੀ ਫਾਰਮਿੰਗ ਵਿਚ ਬਿਹਤਰ ਖੁਰਾਕੀ ਵਿਵਸਥਾ ਲਈ ਕਿਸਾਨਾਂ ਨੂੰ ਕੀਤਾ ਗਿਆ ਸਿੱਖਿਅਤ

ਲੁਧਿਆਣਾ 13 ਦਸੰਬਰ – ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਵੱਲੋਂ ਦੋ ਦਿਨ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ ’ਬਿਹਤਰ ਦੁੱਧ ਉਤਪਾਦਨ ਲਈ ਖੁਰਾਕੀ ਤਕਨੀਕਾਂ’।ਇਹ ਪ੍ਰੋਗਰਾਮ ਪੱਟੀ ਦਰਜ ਜਾਤੀ ਭਾਈਚਾਰੇ ਲਈ ਰਾਸ਼ਟਰੀ ਕਿ੍ਸ਼ੀ ਵਿਕਾਸ ਯੋਜਨਾ ਤਹਿਤ ਪਿੰਡ, ਬੋਪਾਰਾਏ ਕਲਾਂ, ਲੁਧਿਆਣਾ ਵਿਖੇ ਕਰਵਾਇਆ ਗਿਆ।ਇਸ ਸਿਖਲਾਈ ਵਿਚ ਲੁਧਿਆਣਾ ਜ਼ਿਲੇ ਦੇ ਪਿੰਡਾਂ ਤੋਂ 22 ਭੂਮੀਹੀਨ ਕਿਸਾਨਾਂ ਨੇ ਹਿੱਸਾ ਲਿਆ।ਸਮਾਪਨ ਸਮਾਰੋਹ ਵਿਚ ਪਸ਼ੂ ਆਹਾਰ ਵਿਭਾਗ ਮੁਖੀ, ਡਾ. ਏ ਪੀ ਐਸ ਸੇਠੀ ਨੇ ਕਿਹਾ ਕਿ ਡੇਅਰੀ ਫਾਰਮਿੰਗ ਕਿੱਤੇ ਦੇ ਕੁੱਲ ਖਰਚ ਦਾ 70 ਪ੍ਰਤੀਸ਼ਤ ਹਿੱਸਾ ਖੁਰਾਕ ’ਤੇ ਹੀ ਖਰਚ ਹੁੰਦਾ ਹੈ ਅਤੇ ਜੇ ਕਿਸਾਨ ਬਿਹਤਰ ਤਕਨਾਲੋਜੀ ਨਾਲ ਖੁਰਾਕ ’ਤੇ ਖਰਚ ਕਰੇ ਤਾਂ ਇਸ ਖਰਚੇ ਨੂੰ ਘਟਾਇਆ ਜਾ ਸਕਦਾ ਹੈ।ਇਸ ਨਾਲ ਜਿਥੇ ਬੇਰੁਜ਼ਗਾਰ ਨੌਜਵਾਨ ਇਸ ਧੰਦੇ ਵੱਲ ਵਧੇਰੇ ਰੁਚੀ ਲੈਣਗੇ ਉਥੇ ਖੇਤੀ ਵਿਚ ਵਿਭਿੰਨਤਾ ਵੀ ਆਵੇਗੀ।
ਕੋਰਸ ਦੇ ਸੰਯੋਜਕ, ਡਾ. ਜਸਪਾਲ ਸਿੰਘ ਹੁੰਦਲ ਨੇ ਜਾਣਕਾਰੀ ਦਿੱਤੀ ਕਿ ਵਿਭਿੰਨ ਮਾਹਿਰਾਂ ਨੇ ਇਸ ਸਿਖਲਾਈ ਵਿਚ ਡੇਅਰੀ ਫਾਰਮਿੰਗ ਦੇ ਵੱਖ-ਵੱਖ ਨੁਕਤਿਆਂ ਸੰਬੰਧੀ ਚਰਚਾ ਕੀਤੀ ਅਤੇ ਪ੍ਰਯੋਗੀ ਗਿਆਨ ਵੀ ਸਾਂਝਾ ਕੀਤਾ।ਮੁੱਖ ਉਦੇਸ਼ ਦੁਧਾਰੂਆਂ ਲਈ ਲਈ ਸੰਤੁਲਿਤ ਰਾਸ਼ਨ ਤਿਆਰ ਕਰਨਾ ਸੀ ਜੋ ਕਿ ਕਿਸਾਨਾਂ ਨੂੰ ਆਪਣੇ ਖੇਤਰ ਵਿਚੋਂ ਹੀ ਪ੍ਰਾਪਤ ਹੋ ਸਕੇ।ਪਸ਼ੂਆਂ ਦੀ ਖੁਰਾਕ ਵਿਚ ਧਾਤਾਂ ਦੀ ਮਹੱਤਤਾ, ਪਸ਼ੂ ਚਾਟ ਅਤੇ ਬਾਈਪਾਸ ਫੈਟ ਬਾਰੇ ਵੀ ਚਾਨਣ ਪਾਇਆ ਗਿਆ।ਪਸ਼ੂਆਂ ਨੂੰ ਸਾਰਾ ਸਾਲ ਹਰੇ ਚਾਰੇ ਦੇ ਗੁਣ ਦੇਣ ਲਈ ਕਿਸ ਤਰੀਕੇ ਨਾਲ ਚਾਰਿਆਂ ਦਾ ਅਚਾਰ ਅਤੇ ਹੇਅ ਬਣਾਈ ਜਾ ਸਕਦੀ ਹੇ ਉਸ ਦੇ ਬਾਰੇ ਪ੍ਰਯੋਗੀ ਤੌਰ ’ਤੇ ਦੱਸਿਆ ਗਿਆ।ਉਨਾ ਕਿਹਾ ਕਿ ਸਾਡੇ ਵਿਭਾਗ ਵਿਚ ਵੱਖੋ-ਵੱਖਰੇ ਢੰਗਾਂ ਨਾਲ ਸੰਤੁਲਿਤ ਅਤੇ ਵਧੀਆ ਖੁਰਾਕ ਤਿਆਰ ਕਰਨ ਦੀਆਂ ਤਕਨੀਕਾਂ ਉਪਲਬਧ ਹਨ।ਡਾ. ਪਰਸ਼ੋਤਮ ਲਾਲ, ਵੈਟਨਰੀ ਅਫ਼ਸਰ, ਬੋਪਾਰਾਏ ਕਲਾਂ ਨੇ ਪਸ਼ੂਆਂ ਦੀ ਸਿਹਤ, ਉਤਪਾਦਨ ਅਤੇ ਪ੍ਰਜਣਨ ਵਿਚ ਖੁਰਾਕ ਸੰਬੰਧੀ ਭੂਮਿਕਾ ਦੀ ਚਰਚਾ ਕੀਤੀ।ਡਾ. ਉਦੈਬੀਰ ਸਿੰਘ ਕੋਰਸ ਸੰਯੋਜਕ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਦੇ ਇਸ ਵਿਭਾਗ ਵਿਚ ਖੇਤਰ ਆਧਾਰਿਤ ਧਾਤਾਂ ਦਾ ਚੂਰਾ ਉਪਲਬਧ ਹੈ ਜਿਸ ਨੂੰ ਕਿ ਕਿਸਾਨ ਆਪਣੇ ਇਲਾਕੇ ਦੇ ਹਿਸਾਬ ਨਾਲ ਲੈ ਸਕਦੇ ਹਨ।ਡਾ. ਅਮਿਤ ਸ਼ਰਮਾ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਕੋਲ ਫੀਡ, ਚਾਰਾ, ਚਾਰਿਆਂ ਦਾ ਅਚਾਰ ਅਤੇ ਹੋਰ ਆਹਾਰ ਵਸਤਾਂ ਜਾਂਚ ਕਰਨ ਸੰਬੰਧੀ ਬੜੀ ਵਧੀਆ ਪ੍ਰਯੋਗਸ਼ਾਲਾ ਹੈ ਜਿਥੇ ਕਿਸਾਨਾਂ ਨੂੰ ਬੜੀ ਘੱਟ ਕੀਮਤ ’ਤੇ ਇਹ ਜਾਂਚ ਸਹੂਲਤ ਦਿੱਤੀ ਜਾਂਦੀ ਹੈ।

Listen Live

Subscription Radio Punjab Today

Our Facebook

Social Counter

  • 17084 posts
  • 0 comments
  • 0 fans

Log In