ਨਵੀਂ ਦਿੱਲੀ, 13 ਦਸੰਬਰ – ਸੁਪਰੀਮ ਕੋਰਟ ਨੇ 2019 ਦੀਆਂ ਲੋਕ ਸਭਾ ਚੋਣਾਂ ਦੀ ਗਿਣਤੀ ਅਤੇ ਈ.ਵੀ.ਐਮ ‘ਚ ਗੜਬੜੀ ਦਾ ਦੋਸ਼ ਲਗਾਉਂਦੇ ਹੋਏ ਐਸੋਸੀਏਸ਼ਨ ਫ਼ਾਰ ਡੈਮੋਕਰੈਟਿਕ ਰਿਫਾਰਮਜ਼ ਵੱਲੋਂ ਦਾਇਰ ਪਟੀਸ਼ਨ ‘ਤੇ ਚੋਣ ਆਯੋਗ ਨੂੰ ਨੋਟਿਸ ਜਾਰੀ ਕੀਤਾ ਹੈ। ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਫਰਵਰੀ 2020 ‘ਚ ਸੁਣਵਾਈ ਦੇ ਲਈ ਪੋਲ ਪੈਨਲ ਤੋਂ ਜਵਾਬ ਮੰਗਿਆ ਹੈ।