ਲੰਡਨ, 13 ਦਸੰਬਰ – ਬਰਤਾਨੀਆ ਦਾ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਆਮ ਚੋਣਾਂ ‘ਚ ਸ਼ਾਨਦਾਰ ਜਿੱਤ ਹੋਈ ਹੈ ਅਤੇ ਹੁਣ ਤੱਕ ਆਏ ਰੁਝਾਨਾਂ ‘ਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਸਪਸ਼ਟ ਬਹੁਮਤ ਮਿਲ ਗਿਆ ਹੈ। 650 ਸੀਟਾਂ ‘ਚੋਂ 621 ਦੇ ਨਤੀਜੇ ਸਾਹਮਣੇ ਆ ਚੁੱਕੇ ਹਨ, ਜਿੰਨਾ ਵਿਚੋਂ ਕੰਜ਼ਰਵੇਟਿਵ ਪਾਰਟੀ ਨੂੰ 343 ਲੇਬਰ ਪਾਰਟੀ ਨੂੰ 201 ਸਕਾਟਿਸ਼ ਨੈਸ਼ਨਲ ਪਾਰਟੀ ਨੂੰ 46 ਲਿਬਰਲ ਡੈਮੋਕ੍ਰੇਟਿਕ ਪਾਰਟੀ ਨੂੰ 9 ਸੀਟਾਂ ਮਿਲੀਆਂ ਹਨ। ਹਾਲਾਂਕਿ, ਅੰਤਮ ਨਤੀਜੇ ਐਲਾਨੇ ਜਾਣੇ ਬਾਕੀ ਹਨ।