ਇਸਲਾਮਾਬਾਦ, 11 ਦਸੰਬਰ- ਪਾਕਿਸਤਾਨ ‘ਚ ਲਾਹੌਰ ਦੀ ਇੱਕ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ ‘ਚ ਅੱਜ ਦੋਸ਼ੀ ਠਹਿਰਾਇਆ ਹੈ। ਪਾਕਿਸਤਾਨ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਜੱਜ ਅਰਸ਼ਦ ਭੁੱਟਾ ਨੇ ਸਈਦ ਅਤੇ ਜਮਾਤ ਨਾਲ ਜੁੜੇ ਚਾਰ ਹੋਰ ਲੋਕਾਂ ਨੂੰ ਇਸ ਮਾਮਲੇ ‘ਚ ਦੋਸ਼ੀ ਕਰਾਰਿਆ ਹੈ। ਜੱਜ ਦੇ ਇਸ ਐਲਾਨ ਤੋਂ ਬਾਅਦ ਅਦਾਲਤ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।