ਨਵੀਂ ਦਿੱਲੀ, 3 ਦਸੰਬਰ – ਭਾਰਤੀ ਜਲ ਖੇਤਰ ਵਿਚ ਚੀਨ ਦਾ ਇਕ ਸ਼ੱਕੀ ਜਹਾਜ਼ ਦਾਖਲ ਹੋਣ ਤੋਂ ਬਾਅਦ ਭਾਰਤੀ ਨੇਵੀ ਨੇ ਉਸ ਨੂੰ ਖਦੇੜ ਦਿੱਤਾ। ਇਹ ਜਾਣਕਾਰੀ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਖਤਰੇ ਨੂੰ ਨਾਕਾਮ ਕਰਨ ‘ਚ ਸਮਰਥ ਹੈ। ਉਨ੍ਹਾਂ ਕਿਹਾ ਕਿ ਭਾਰਤ, ਹਿੰਦ ਮਹਾਸਾਗਰ ਖੇਤਰ ਵਿਚ ਚੀਨ ਦੀ ਵੱਧ ਰਹੀ ਮੌਜੂਦਗੀ ‘ਤੇ ਲਗਾਤਾਰ ਧਿਆਨ ਦੇ ਰਿਹਾ ਹੈ।