Menu

ਤਲਵੰਡੀ ਸਾਬੋ ਵਿਖੇ ਪੰਜ ਰੋਜ਼ਾ ਰਾਸਟਰੀ ਏਕਤਾ ਕੈਂਪ ਧੁਮ-ਧਾਮ ਨਾਲ ਸ਼ੁਰੂ,26 ਰਾਜਾਂ ਦੀ ਟੀਮਾਂ ਵਿਖਾਉਣਗੀਆਂ ਆਪਣੇ ਸੱਭਿਆਚਾਰ ਦੇ ਜਲਵੇ

ਬਠਿੰਡਾ, 2 ਦਸੰਬਰ – ਭਾਰਤ ਸਕਾਊਟ ਐਂਡ ਗਾਈਡਜ ਵੱਲੋਂ ਦੇਸ਼ ਦੇ ਸਾਰੇ ਸੂਬਿਆਂ ਦੇ ਸੱਭਿਆਚਾਰਾਂ ਦਾ ਇੱਕ ਦੁਜੇ ਨਾਲ ਅਦਾਨ-ਪ੍ਰਦਾਨ ਕਰਨ ਦੇ ਮੰਤਵ ਨਾਲ ਪੰਜ ਰੋਜ਼ਾ ‘ਰਾਸਟਰੀ ਏਕਤਾ ਕੈਂਪ’ ਤਲਵੰਡੀ ਸਾਬੋ ਵਿਖੇ ਸ਼ੁਰੂ ਹੋਇਆ। ਜਿਸ ਵਿੱਚ ਦੇਸ਼ ਭਰ ਚੋਂ 26 ਰਾਜਾਂ ਦੀਆਂ ਸਕਾਊਟ ਐਂਡ ਗਾਈਡਜ਼ ਦੀਆਂ ਟੀਮਾਂ ਨੇ ਭਾਗ ਲਿਆ।ਇਹ ਕੈਂਪ 2 ਦਸੰਬਰ ਤੋਂ 6 ਦਸੰਬਰ ਤੱਕ ਚੱਲੇਗਾ, ਜਿਸ ਵਿੱਚ ਸਾਂਤੀ ਮਾਰਚ, ਸਾਰੇ ਰਾਜਾਂ ਦੇ ਵਿਆਹ, ਖਾਣੇ, ਲੋਕ ਨਾਚ, ਲੋਕ ਗੀਤ, ਘਰੇਲੂ ਸਮਾਨ ਦੀ ਪ੍ਰਦਰਸ਼ਨੀ, ਪਹਿਰਾਵਾ ਪ੍ਰਦਰਸ਼ਨੀ ਆਦਿ ਵੇਖਣ ਨੂੰ ਮਿਲੇਗਾ।ਇਸ ਮੌਕੇ ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ ਅਮ੍ਰਿਤਪਾਲ ਸਿੰਘ ਬਰਾੜ ਨੇ ਗੱਲਬਾਤ ਕਰਦਿਆ ਦੱਸਿਆ ਕਿ ਭਾਰਤ ਸਕਾਊਟ ਐਂਡ ਗਾਈਡਜ ਵੱਲੋਂ ਪੰਜਾਬ ਵਿੱਚ ਖ਼ਾਸਕਰ ਤਲਵੰਡੀ ਸਾਬੋ ਵਿੱਚ ਇਹ ਦੂਸਰਾ ਰਾਸਟਰੀ ਏਕਤਾ ਕੈਂਪ ਹੈ, ਜਿਸ ਵਿੱਚ ਪੂਰੇ ਦੇਸ਼ ਭਰ ‘ਚੋਂ 26 ਰਾਜਾਂ ਚੋਂ 400 ਤੋਂ ਉੱਪਰ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ ਹੈ।ਅਜਿਹੇ ਕੈਂਪਾਂ ਦਾ ਵਿਦਿਆਰਥੀ ਵਰਗ ਵਿੱਚ ਬਹੁਤ ਮਹੱਤਵ ਹੈ ਕਿਉਂਕਿ ਸਕਾਊਟ ਜਿੱਥੇ ਅਨੁਸ਼ਾਸ਼ਨ ਸਿਖਾਉਂਦਾ ਹੈ ਉੱਥੇ ਸਾਰੇ ਸੱਭਿਆਚਾਰਾਂ ਨੂੰ ਧਰਮਾਂ, ਜਾਤਾਂ ਤੋਂ ਉੱਪਰ ਉੱਠ ਕੇ ਆਪਸ ਵਿੱਚ ਮੋਹ ਪਿਆਰ ਨਾਲ ਰਹਿਣਾ ਸਿਖਾਉਂਦਾ ਹੈ।ਵਲੰਟੀਅਰਾਂ ਦੇ ਰਹਿਣ ਤੇ ਸਹਿਣ ਦੇ ਪ੍ਰਬੰਧਾ ਬਾਰੇ ਦੱਸਦਿਆਂ ਕਿਹਾ ਕਿ ਸਾਰੇ ਵਲੰਟੀਅਰਾਂ ਦੇ ਰਹਿਣ ਲਈ ਸਾਰੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤੇ ਗਏ ਹਨ ਅਤੇ ਉਮੀਦ ਹੈ ਕਿ ਅਗਲੇ ਪੰਜ ਦਿਨਾਂ ਤੱਕ ਇਲਾਕਾ ਨਿਵਾਸੀਆਂ ਨੂੰ ਦੇਸ਼ ਭਰ ਦੇ ਵੱਖ-ਵੱਖ ਸੱਭਿਆਚਾਰਕ ਰੰਗਾਂ ਦਾ ਆਨੰਦ ਮਾਨਣ ਨੂੰ ਮਿਲੇਗਾ।ਇਸ ਮੌਕੇ ਸਟੇਟ ਡਾਇਰੈਕਟਰ ਓਂਕਾਰ ਸਿੰਘ, ਸ਼ੇਖਰ ਤਲਵੰਡੀ, ਹਰਦਰਸ਼ਨ ਸਿੰਘ ਸੋਹਲ, ਹਰਪ੍ਰੀਤ ਸਿੰਘ, ਨਰੇਸ਼ ਕੁਮਾਰ, ਰਣਜੀਤ ਸਿੰਘ ਬਰਾੜ, ਮਨਦੀਪ ਸਿੰਘ ਆਦਿ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 16200 posts
  • 0 comments
  • 0 fans

Log In