Menu

ਸੰਸਦ ‘ਚ ਗੂੰਜਿਆ ਹੈਦਰਾਬਾਦ ਗੈਂਗਰੇਪ ਕੇਸ ਦਾ ਮੁੱਦਾ,ਪੀੜਤ ਪਰਿਵਾਰ ਨੂੰ ਜਲਦੀ ਨਿਆਂ ਦਿਵਾਉਣ ਦੀ ਕੀਤੀ ਮੰਗ

ਨਵੀਂ ਦਿੱਲੀ, 2 ਦਸੰਬਰ – ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਹੈਦਰਾਬਾਦ ਗੈਂਗਰੇਪ ਕੇਸ ਦਾ ਮੁੱਦਾ ਅੱਜ ਰਾਜ ਸਭਾ ‘ਚ ਗੂੰਜਿਆ। ਰਾਜ ਸਭਾ ‘ਚ ਸਭਾਪਤੀ ਵੈਂਕਿਆ ਨਾਇਡੂ ਦੀ ਮੌਜੂਦਗੀ ‘ਚ ਸੰਸਦ ਮੈਂਬਰਾਂ ਨੇ ਇਸ ਮੁੱਦੇ ਦੀ ਚਰਚਾ ਤੇ ਪੀੜਤ ਪਰਿਵਾਰ ਨੂੰ ਜਲਦੀ ਨਿਆਂ ਦਿਵਾਉਣ ਦੀ ਮੰਗ ਕੀਤੀ। ਰਾਜ ਸਭਾ ‘ਚ ਇਸ ਕੇਸ ਨੂੰ ਫਾਸਟ ਟ੍ਰੈਕ ਅਦਾਲਤ ‘ਚ ਲਿਜਾਣ ਦੀ ਗੱਲ ਕੀਤੀ ਗਈ।

ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਇਸ ਮੁੱਦੇ ‘ਤੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ‘ਤੇ ਮੈਂ ਪਤਾ ਨਹੀਂ ਕਿੰਨੀ ਵਾਰ ਬੋਲ ਚੁੱਕੀ ਹਾਂ। ਸਰਕਾਰ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਦਿਨ ਪਹਿਲਾਂ ਹੀ ਹੈਦਰਾਬਾਦ ‘ਚ ਉਸੇ ਥਾਂ ਹਾਦਸਾ ਹੋਇਆ ਸੀ। ਕੁਝ ਦੇਸ਼ਾਂ ‘ਚ ਜਨਤਾ ਮੁਲਜ਼ਮਾਂ ਨੂੰ ਸਜ਼ਾ ਦਿੰਦੀ ਹੈ। ਉਨ੍ਹਾਂ ਅੱਗੇ ਕਿਹਾ, ”ਜਿਹੜੇ ਲੋਕ ਸੁਰੱਖਿਆ ਪ੍ਰਦਾਨ ਕਰਨ ‘ਚ ਅਸਫਲ ਰਹੇ ਅਤੇ ਜਿਨ੍ਹਾਂ ਅਪਰਾਧ ਕੀਤਾ ਹੈ, ਉਨ੍ਹਾਂ ਜਨਤਕ ਤੌਰ ‘ਤੇ ਉਜਾਗਰ ਕੀਤਾ ਜਾਣਾ ਚਾਹੀਦਾ ਹੈ ਅਤੇ ਫਿਰ ਲੋਕਾਂ ਨੂੰ ਫ਼ੈਸਲਾ ਲੈਣ ਦਿਓ।”

ਚਰਚਾ ਦੀ ਸ਼ੁਰੂਆਤ ਕਾਂਗਰਸੀ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਨੇ ਕੀਤੀਉਨ੍ਹਾਂ ਨੇ ਕਿਹਾ ਕਿ ਕੋਈ ਵੀ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਸੂਬੇ ‘ਚ ਅਜਿਹੀ ਘਟਨਾ ਹੋਵੇ। ਉਨ੍ਹਾਂ ਨੇ ਮੁਜ਼ਲਮਾਂ ਖਿਲਾਫ ਸਖ਼ਤ ਸਜ਼ਾ ਦੀ ਮੰਗ ਕੀਤੀ।

ਉਧਰਆਮ ਆਦਮੀ ਪਾਰਟੀ ਦੇ ਸੰਸਦ ਸੰਜੈ ਸਿੰਘ ਨੇ ਪੀਤੜ ਪਰਿਵਾਰ ਨੂੰ ਜਲਦ ਨਿਆਂ ਦਿਵਾਉਣ ਦੀ ਗੱਲ ਕੀਤੀ ਤੇ ਮਹਿਲਾ ਸੁਰੱਖਿਆ ਲਈ ਕੁਝ ਕਦਮ ਚੁੱਕਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਿਰਭਿਆ ਦੇ ਮੁਲਜ਼ਮਾਂ ਨੂੰ ਹੁਣ ਤਕ ਸਜ਼ਾ ਨਹੀਂ ਹੋਈ। ਇਸ ਮਾਮਲੇ ‘ਚ ਸਮੇਂ ‘ਤੇ ਕਾਰਵਾਈ ਹੋਈ ਚਾਹੀਦੀ ਹੈ।

Listen Live

Subscription Radio Punjab Today

Our Facebook

Social Counter

  • 15621 posts
  • 0 comments
  • 0 fans

Log In