ਸੰਗਰੂਰ, 2 ਦਸੰਬਰ – ਛੇ ਮਹੀਨੇ ਪਹਿਲਾਂ ਧੂਰੀ ਦੇ ਇੱਕ ਨਿੱਜੀ ਸਕੂਲ ‘ਚ ਚਾਰ ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ‘ਚ ਅੱਜ ਅਦਾਲਤ ਨੇ ਸਕੂਲ ਬੱਸ ਦੇ 27 ਸਾਲਾ ਕੰਡਕਟਰ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਸੈਸ਼ਨ ਜੱਜ ਬੀ. ਐੱਸ. ਸੰਧੂ ਦੀ ਅਦਾਲਤ ਵਲੋਂ ਪੋਕੋਸ ਐਕਟ ਅਧੀਨ ਸੁਣਾਈ ਗਈ ਇਸ ਸਜ਼ਾ ਤਹਿਤ ਦੋਸ਼ੀ ਨੂੰ ਰਹਿੰਦੀ ਉਮਰ ਜੇਲ੍ਹ ‘ਚ ਹੀ ਕੱਟਣੀ ਪਵੇਗੀ। ਜੇਲ੍ਹ ‘ਚ ਉਸ ਨੂੰ ਕੋਈ ਰਿਆਇਤ ਨਹੀਂ ਮਿਲੇਗੀ।