ਚੇਨਈ, 20 ਨਵੰਬਰ- ਚੇਨਈ ਹਵਾਈ ਅੱਡੇ ‘ਤੇ ਇੰਡੀਗੋ ਦੀ ਇੱਕ ਉਡਾਣ ਦੀ ਅੱਜ ਐਮਰਜੈਂਸੀ ਲੈਂਡਿੰਗ ਹੋਈ। ਜਾਣਕਾਰੀ ਮੁਤਾਬਕ ਏਅਰਕ੍ਰਾਫਟ ਦੇ ਕਾਰਗੋ ਏਰੀਆ ‘ਚ ਸਮੋਕ (ਧੂੰਆਂ) ਅਲਾਰਮ ਦੇ ਕਾਰਨ ਜਹਾਜ਼ ਦੀ ਲੈਂਡਿੰਗ ਕਰਾਈ ਗਈ। ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ ਕਿਸੇ ਤਰ੍ਹਾਂ ਦੀ ਅੱਗ ਨਹੀਂ ਲੱਗੀ ਅਤੇ ਸਾਰੇ ਯਾਤਰੀ ਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।