Menu

ਸ੍ਰੀਲੰਕਾ ‘ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਲਿਜਾ ਰਹੀਆਂ ਬੱਸਾਂ ‘ਤੇ ਗੋਲੀਬਾਰੀ

ਕੋਲੰਬੋ, 16 ਨਵੰਬਰ – ਸ੍ਰੀਲੰਕਾ ਦੇ 8ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਦੇਸ਼ ਭਰ ‘ਚ ਵੋਟਿੰਗ ਹੋ ਰਹੀ ਹੈ। ਉਥੇ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਇਥੇ ਉੱਤਰ ਪੱਛਮੀ ਖੇਤਰ ਵਿੱਚ ਘੱਟ ਗਿਣਤੀ ਮੁਸਲਮਾਨ ਵੋਟਰਾਂ ਨੂੰ ਲਿਜਾ ਰਹੀਆਂ ਬੱਸਾਂ ਦੇ ਇਕ ਕਾਫ਼ਿਲੇ ‘ਤੇ ਗੋਲ਼ੀਆਂ ਚਲਾ ਦਿੱਤੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਫਿਲਹਾਲ ਇਸ ਹਮਲੇ ਵਿੱਚ ਹੋਏ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ।ਇਸ ਦੌਰਾਨ ਕੋਲੰਬੋ ਤੋਂ 240 ਕਿਲੋਮੀਟਰ ਦੂਰ ਤੰਤਰੀਮਾਲਾ ਵਿਚ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਨੇ ਸੜਕ ‘ਤੇ ਟਾਇਰ ਸਾੜ ਕੇ ਸੜਕ ਨੂੰ ਰੋਕ ਦਿੱਤਾ ਸੀ। ਉਨ੍ਹਾਂ ਨੇ ਦੂਜੇ ਪਾਸੇ ਤੋਂ ਆ ਰਹੀਆਂ 100 ਬੱਸਾਂ ਦੇ ਕਾਫ਼ਲੇ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਕਿਹਾ, ‘ਹਮਲਾਵਰਾਂ ਨੇ ਬੱਸਾਂ’ ‘ਤੇ ਗੋਲੀਆਂ ਅਤੇ ਪੱਥਰਾਂ ਨਾਲ ਹਮਲਾ ਕੀਤਾ। ਉਨ੍ਹਾਂ ਨੇ ਘੱਟੋ -ਘੱਟ ਦੋ ਬੱਸਾਂ ਨੂੰ ਨਿਸ਼ਾਨਾ ਬਣਾਇਆ ਸੀ।ਪੁਲਿਸ ਨੇ ਦੱਸਿਆ ਕਿ ਮੁਸਲਮਾਨਾਂ ਦਾ ਇਹ ਕਾਫ਼ਲਾ ਤੱਟਵਰਤੀ ਸ਼ਹਿਰ ਪੁਟਲਮ ਤੋਂ ਵੋਟਾਂ ਪਾਉਣ ਲਈ ਲਾਗਲੇ ਜ਼ਿਲ੍ਹੇ ਮਾਨਾਰ ਲਈ ਜਾ ਰਿਹਾ ਸੀ ,ਜਿੱਥੇ ਉਨ੍ਹਾਂ ਦਾ ਨਾਂਅ ਵੀ ਵੋਟਰ ਸੂਚੀ ਵਿੱਚ ਦਰਜ ਹੈ। ਇਸ ਹਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਫੋਰਸ ਨੂੰ ਇਸ ਇਲਾਕੇ ਵਿੱਚ ਭੇਜਿਆ ਗਿਆ, ਜਿਸ ਨੇ ਰਸਤਾ ਸਾਫ਼ ਕਰ ਕੇ ਸਾਰੇ ਲੋਕਾਂ ਨੂੰ ਸੁਰੱਖਿਅਤ ਪੋਲਿੰਗ ਸਟੇਸ਼ਨਾਂ’ ‘ਤੇ ਪਹੁੰਚਾਇਆ ਹੈ।ਦੱਸ ਦੇਈਏ ਕਿ ਸ਼੍ਰੀਲੰਕਾ ਦੇ ਅੱਠਵੇਂ ਰਾਸ਼ਟਰਪਤੀ ਦੀ ਚੋਣ ਲਈ ਸ਼ਨਿਚਰਵਾਰ ਨੂੰ ਮਤਦਾਨ ਸਵੇਰੇ 7 ਵਜੇ ਤੋਂ ਜਾਰੀ ਹੈ। ਇਨ੍ਹਾਂ ਚੋਣਾਂ ‘ਚ ਸਾਬਕਾ ਰੱਖਿਆ ਮੰਤਰੀ ਗੋਟਾਬਯਾ ਰਾਜਪਕਸ਼ੇ ਅਤੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸਾਜਿਤ ਪ੍ਰੇਮਦਾਸਾ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

Listen Live

Subscription Radio Punjab Today

Our Facebook

Social Counter

  • 16435 posts
  • 0 comments
  • 0 fans

Log In