Menu

ਬਠਿੰਡਾ ‘ਚ ਸੈਂਕੜੇ ਕਿਸਾਨਾਂ ਦੀ ਜ਼ਮੀਨ ਤੇ ਪ੍ਰਸਾਸ਼ਨ ਨੇ ਮਾਰੀ ਲਾਲ ਲਕੀਰ , ਪੰਜਾਹ ‘ਤੇ ਕੀਤਾ ਪਰਚਾ

ਬਠਿੰਡਾ, 6 ਨਵੰਬਰ – ਪਿਛਲੇ ਇੱਕ ਹਫਤੇ ਤੋਂ ਪੂਰੇ ਪੰਜਾਬ ਅੰਦਰ ਝੋਨੇ ਦੀ ਕਟਾਈ ਤੋਂ ਬਾਅਦ ਸਰਕਾਰ ਦੀਆਂ ਸਖਤ ਹਦਾਇਤਾਂ ਦੇ ਬਾਵਜ਼ੂਦ ਲਗਾਤਾਰ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ। ਜਿਸ ਕਾਰਨ ਜਿੱਥੇ ਸਮੁੱਚੇ ਸੁਬੇ ‘ਚ ਪ੍ਰਦੂਸ਼ਨ ਨੇ ਸੜਕੀ ਆਵਾਜਾਈ ਨੂੰ ਪ੍ਰਭਾਵਿਤ ਕੀਤੈ, ਉੱਥੇ ਇਸ ਜ਼ਹਿਰੀਲੇ ਧੂੰਏ ਕਾਰਨ ਲੋਕ ਅਨੇਕਾਂ ਜਾਨਲੇਵਾ ਬਿਮਾਰੀਆਂ ਦੇ ਸ਼ਿਕਾਰ ਵੀ ਹੋਗੇ ਨੇ।ਪਰਾਲੀ ਨੂੰ ਅੱਗ ਨਾ ਲਾਉਣ ਦੇ ਪ੍ਰਸ਼ਾਸ਼ਨ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਜਿੰਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਸੀ, ਬਠਿੰਡਾ ਪ੍ਰਸ਼ਾਸ਼ਨ ਨੇ ਹੁਣ ਉਹਨਾਂ ਕਿਸਾਨਾਂ ਤੇ ਸਿਕੰਜ਼ਾ ਕਸਣਾ ਸ਼ੁਰੂ ਕਰ ਦਿੱਤਾ ਹੈ।ਇਸੇ ਤਹਿਤ ਬਠਿੰਡਾ ਡੀ ਸੀ ਦੇ ਹੁਕਮਾਂ ‘ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ 298 ਚਲਾਨ ਕਰਕੇ 9 ਲੱਖ 58 ਹਜ਼ਾਰ ਪੰਜ ਸੋ ਰੁਪਏ ਜੁਰਮਾਨਾਂ ਕੀਾ ਗਿਆ ਹੈ ਅਤੇ 48 ਕਿਸਾਨਾਂ ਦੇ ਵਿਰੁੱਧ ਪਰਚੇ ਵੀ ਦਰਜ ਕੀਤੇ ਗਏ ਹਨ ੳਤੇ ਨਾਲ ਹੀ ਸੈਂਕੜੇ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਲਾਲ ਲਕੀਰ ਮਾਰ ਦਿੱਤੀ ਹੈ।ਇਸ ਦੇ ਨਾਲ ਹੀ ਬਿਨਾਂ ਐਸ. ਐਮ.ਐਸ. ਯੰਤਰ ਤੋਂ ਝੋਨੇ ਦੀ ਕਟਾਈ ਕਰਨ ਵਾਲੀਆਂ 15 ਕੰਬਾਈਨਾਂ ਦੇ ਮਾਲਕਾਂ ਨੂੰ 30 ਲੱਖ ਰੁਪਏ ਜੁਰਮਾਨਾਂ ਕੀਤਾ ਗਿਆ।ਇਸ ਸੰਬੰਧੀ ਜ਼ਿਲ੍ਹਾ ਡੀ.ਸੀ. ਨੇ ਆਪਣੇ ਦਫਤਰ ‘ਚ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਬਣਾਈਆਂ ਹਨ ਅਤੇ ਪਿੰਡਾਂ ਦੀਆਂ ਪੰਚਾਇਤਾਂ ‘ਤੇ ਨੰਬਰਦਾਰਾਂ ਨੂੰ ਸਖਤ ਹੁਕਮ ਦਿੱਤੇ ਹਨ ਕਿ ਜੇਕਰ ਕਿਸੇ ਕਿਸਾਨ ਨੇ ਖੇਤ ‘ਚ ਝੋਨੇ ਦੀ ਪਰਾਲੀ ਜਾ ਰਹਿੰਦ-ਖੂੰਹਦ ਨੂੰ ਅੱਗ ਲਗਾਈ ਤਾਂ ਉਸ ਵਿਰੁੱਧ ਸ਼ਖਤ ਕਾਰਵਾਈ ਕੀਤੀ ਜਾਵੇਗੀ।ਇਸੇ ਤਹਿਤ ਪਿੰਡ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਵੱਖ ਵੱਖ ਵਿਭਾਗਾਂ ਦੀਆਂ 25 ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ।ਇਹਨਾ ਟੀਮਾਂ ਵੱਲੋਂ ਲਗਾਤਾਰ ਪਿੰਡਾਂ ‘ਚ ਨਜ਼ਰਸਾਨੀ ਬਣਾ ਕੇ ਰੱਖੀ ਹੋਈ ਹੈ। ਇਸੇ ਦੌਰਾਨ ਉਹਨਾ ਕਿਸਾਨਾ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ।ਡੀ.ਸੀ ਨੇ ਟੀਮਾਂ ਦੇ ਅਧਿਕਾਰੀਆਂ ਨੂੰ ਸਖਤੀ ਨਾਲ ਕਿਹਾ ਕਿ ਜੇਕਰ ਨਜ਼ਰਸਾਨੀ ‘ਚ ਜਾ ਕਾਰਵਾਈ ਕਰਨ ‘ਚ ਕੋਈ ਕੁਤਾਹੀ ਹੋਈ ਤਾ ਓਹਨਾਂ ਨੂੰ ਵੀ ਚਾਰਜਸ਼ੀਟ ਕੀਤਾ ਜਾਵੇਗਾ।

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ ਮਹਿਲਾ ਮੁੱਖ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ ਨੂੰ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਬਣਾਇਆ ਗਿਆ ਹੈ। ਜਯੋਤੀ ਮਲਹੋਤਰਾ 14…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 8 ਮਈ 2024*-ਦਿੱਲੀ ਸ਼ਰਾਬ ਘੁਟਾਲੇ…

ਅਰਵਿੰਦ ਕੇਜਰੀਵਾਲ ਦੀ ਜੇਲ੍ਹ ਤੋਂ…

ਨਿਵੀਂ ਦਿੱਲੀ, 8 ਮਈ :  ਦਿੱਲੀ ਹਾਈ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40214 posts
  • 0 comments
  • 0 fans