ਚੰਡੀਗੜ੍ਹ, 6 ਨਵੰਬਰ – ਪੰਚਕੂਲਾ ਹਿੰਸਾ ਮਾਮਲੇ ‘ਚ ਪੰਚਕੂਲਾ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਨੂੰ ਜ਼ਮਾਨਤ ਦੇ ਦਿੱਤੀ ਹੈ। ਹਨੀਪ੍ਰੀਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ । ਅਦਾਲਤ ਨੇ ਐੱਫ. ਆਈ. ਆਰ. ਨੰਬਰ 345 ਤਹਿਤ ਹਨੀਪ੍ਰੀਤ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਪਿਛਲੀ ਸੁਣਵਾਈ ‘ਚ ਅਦਾਲਤ ਨੇ ਹਨੀਪ੍ਰੀਤ ਖ਼ਿਲਾਫ਼ ਲੱਗੀ ਦੇਸ਼ ਧ੍ਰੋਹ ਦੀ ਧਾਰਾ ਹਟਾਈ ਸੀ।