Menu

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ, 2 ਬੱਚਿਆਂ ਸਣੇ 5 ਮੌਤਾਂ

ਜੈਪੁਰ, 5 ਨਵੰਬਰ – ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਰੋਹਿੜਾ ਥਾਣਾ ਖੇਤਰ ‘ਚ ਭਿਮਾਨਾ ਨੇੜੇ ਅੱਜ ਸਵੇਰੇ ਇੱਕ ਕਾਰ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇਹ ਲੋਕ ਜੈਸਲਮੇਰ ਜ਼ਿਲ੍ਹੇ ‘ਚ ਸਥਿਤ ਰਾਮਦੇਵਰਾ ਜਾ ਰਹੇ ਸਨ ਕਿ ਇਲਾਕੇ ‘ਚ ਭਿਮਾਨਾ ਨੇੜੇ ਕੌਮੀ ਹਾਈਵੇਅ-27 ‘ਤੇ ਉਨ੍ਹਾਂ ਦੀ ਕਾਰ ਸਾਹਮਣਿਓਂ ਆ ਰਹੇ ਟਰੱਕ ਨਾਲ ਟਕਰਾਅ ਗਈ। ਦੋਹਾਂ ਵਾਹਨਾਂ ਵਿਚਾਲੇ ਹੋਈ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਲੋਕਾਂ ਨੇ ਕਾਰ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਇਸ ਹਾਦਸੇ ‘ਚ ਦੋ ਬੱਚਿਆਂ ਸਣੇ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉੱਥੇ ਹੀ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ, ਜਿੱਥੇ ਦੋ ਨੇ ਦਮ ਤੋੜ ਦਿੱਤਾ।

Listen Live

Subscription Radio Punjab Today

Our Facebook

Social Counter

  • 16155 posts
  • 0 comments
  • 0 fans

Log In