ਲਾਹੌਰ, 31 ਅਕਤੂਬਰ – ਪਾਕਿਸਤਾਨ ‘ਚ ਅੱਜ ਵਾਪਰੇ ਭਿਆਨਕ ਰੇਲ ਹਾਦਸੇ ਵਿਚ ਮੌਤਾਂ ਦੀ ਗਿਣਤੀ ਵੱਧ ਕੇ 65 ਹੋ ਗਈ ਹੈ। ਇਹ ਹਾਦਸਾ ਅੱਜ ਸਵੇਰੇ ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈਸ ਨੂੰ ਅੱਗ ਲੱਗਣ ਕਾਰਨ ਵਾਪਰਿਆ। ਸ਼ੁਰੂਆਤੀ ਰਿਪੋਰਟਾਂ ਮੁਤਾਬਿਕ ਟਰੇਨ ਵਿਚ ਗੈਸ ਸਿਲੰਡਰ ‘ਤੇ ਕੁੱਝ ਯਾਤਰੀ ਖਾਣਾ ਬਣਾ ਰਹੇ ਸਨ ਤੇ ਧਮਾਕਾ ਹੋਣ ਕਾਰਨ ਟਰੇਨ ਨੂੰ ਭਿਆਨਕ ਅੱਗ ਲੱਗ ਗਈ।
ਤੇਜ਼ਗਾਮ ਐਕਸਪ੍ਰੈਸ, ਰੇਲਗੱਡੀ ਕਰਾਚੀ ਤੋਂ ਲਾਹੌਰ ਜਾ ਰਹੀ ਸੀ । ਜਿਸ ‘ਚ ਅੱਗ ਲੱਗਣ ਨਾਲ ਲਾਹੌਰ ਤੋਂ ਲਗਭਗ 400 ਕਿਲੋਮੀਟਰ ਦੀ ਦੂਰੀ ‘ਤੇ ਰਹੀਮ ਯਾਰ ਖਾਨ ਦੇ ਕੋਲ ਲਿਆਕਤਪੁਰ ਵਿਖੇ ਤਿੰਨ ਬੋਗੀਆਂ ਸੜ ਗਈਆਂ।