Menu

ਪੀ.ਐਮ.ਸੀ ਬੈਂਕ ਘੁਟਾਲਾ : ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਨੇ RBI ਦੇ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ

ਮੁੰਬਈ – 19 ਅਕਤੂਬਰ – ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ (ਪੀ.ਐੱਮ.ਸੀ.) ਬੈਂਕ ‘ਚ ਘੋਟਾਲਾ ਸਾਹਮਣੇ ਆਉਣ ਮਗਰੋਂ ਖਾਤਾ ਧਾਰਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ ‘ਤੇ ਲਗਾਈ ਗਈ ਪਾਬੰਦੀ ਕਾਰਨ ਬੈਂਕ ਦੇ ਖਾਤਾਧਾਰਕਾਂ ਦਾ ਗੁੱਸਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਅੱਜ ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਖਾਤਾ ਧਾਰਕਾਂ ਨੇ ਮੁੰਬਈ ‘ਚ ਸਥਿਤ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਹੈ। ਦਰਅਸਲ ‘ਚ ਪੰਜਾਬ ਅਤੇ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਦੀਆਂ 137 ਬ੍ਰਾਂਚਾਂ ਹਨ ਅਤੇ ਇਹ ਦੇਸ਼ ਦੇ ਟਾਪ-10 ਕੋਅ-ਆਪਰੇਟਿਵ ਬੈਂਕਾਂ ‘ਚੋਂ ਇਕ ਹੈ। ਦੋਸ਼ ਮੁਤਾਬਕ ਪੀ.ਐੱਮ.ਸੀ. ਬੈਂਕ ਦੇ ਮੈਨੇਜਮੈਂਟ ਨੇ ਆਪਣੇ ਨਾਨ ਪਰਫਾਰਮਿੰਗ ਐਸੇਟ ਅਤੇ ਕਰਜ਼ੇ ਦੀ ਵੰਡ ਦੇ ਬਾਰੇ ਆਰ.ਬੀ.ਆਈ. ਨੂੰ ਗਲਤ ਜਾਣਕਾਰੀ ਦਿੱਤੀ ਹੈ। ਜਿਸ ਦੇ ਬਾਅਦ ਆਰ.ਬੀ.ਆਈ. ਨੇ ਬੈਂਕ ਨੂੰ ਕਈ ਤਰ੍ਹਾਂ ਦੀ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਪਾਬੰਦੀਆਂ ਦੇ ਤਹਿਤ ਲੋਕ ਬੈਂਕ ‘ਚ ਆਪਣੀ ਜਮ੍ਹਾ ਰਾਸ਼ੀ ਸੀਮਿਤ ਦਾਅਰੇ ‘ਚ ਹੀ ਕੱਢ ਸਕਦੇ ਹਨ।ਦੱਸਣਯੋਗ ਹੈ ਕਿ ਬੈਂਕ ਨੇ HDIL ਨੂੰ ਆਪਣੇ ਕੁੱਲ ਕਰਜ਼ੇ 8,880 ਕਰੋੜ ਰੁਪਏ ਵਿਚੋਂ 6,500 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਇਹ ਉਸ ਦੇ ਕੁੱਲ ਕਰਜ਼ ਦਾ 73 ਫੀਸਦੀ ਹੈ। ਇਸ ਮਗਰੋਂ ਆਰ.ਬੀ.ਆਈ. ਨੇਪੀ.ਐੱਮ.ਸੀ. ਬੈਂਕਾਂ ਦੇ ਖਾਤਾਧਾਰਕਾਂ ਨੂੰ ਕੁੱਝ ਰਾਹਤ ਦਿੱਤੀ ਹੈ। ਹੁਣ ਰਿਜ਼ਰਵ ਬੈਂਕ (ਆਰਬੀਆਈ) ਨੇ 3 ਅਕਤੂਬਰ ਨੂੰ ਪੀਐਮਸੀ ਬੈਂਕ ਦੇ ਗਾਹਕਾਂ ਲਈ ਨਿਕਾਸੀ ਸੀਮਾ 25,000 ਤੋਂ ਵਧਾ ਕੇ 40,000 ਪ੍ਰਤੀ ਖਾਤਾਧਾਰਕ ਕਰ ਦਿੱਤੀ ਹੈ। ਜਿਸ ਨਾਲ ਖਾਤਾਧਾਰਕ ਹੁਣ ਬੈਂਕ ਵਿਚੋਂ 40,000 ਰੁਪਏ ਕਢਵਾ ਸਕਦੇ ਹਨ। ਉਸ ਤੋਂ ਪਹਿਲਾਂ ਗਾਹਕਾਂ ਨੂੰ 6 ਮਹੀਨੇ ‘ਚ ਸਿਰਫ ਇਕ ਹਜ਼ਾਰ ਰੁਪਏ ਹੀ ਕੱਢਵਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।ਇਸ ਦੇ ਨਾਲ ਹੀ ਬੈਂਕ ਪ੍ਰਬੰਧਕਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਰਿਜ਼ਰਵ ਬੈਂਕ ਦੇ ਸਾਬਕਾ ਅਧਿਕਾਰੀਆਂ ਨੂੰ ਬੈਂਕ ਪ੍ਰਸ਼ਾਸਨ ਬਣਾਇਆ ਗਿਆ ਹੈ। PMC ਬੈਂਕ ਰਿਜ਼ਰਵ ਬੈਂਕ ਦੁਆਰਾ ਨਿਯੁਕਤ ਪ੍ਰਸ਼ਾਸਨ ਦੇ ਅਧੀਨ ਕੰਮ ਕਰ ਰਿਹਾ ਹੈ। ਬੈਂਕ ਦੇ ਸਾਬਕਾ ਪ੍ਰਬੰਧਕਾਂ ਦੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਮੁੰਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਲਿਮਟਿਡ  ਘਪਲਾ ਮਾਮਲੇ ਦੇ ਦੋਸ਼ੀ ਸਾਬਕਾ ਚੇਅਰਮੈਨ ਐਸ. ਵਰਿਆਮ ਸਿੰਘ ਅਤੇ HDIL ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਕੁਮਾਰ ਵਧਾਵਨ ਅਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਨੂੰ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਸੀ।

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39822 posts
  • 0 comments
  • 0 fans