Menu

ਬਠਿੰਡਾ ‘ਚ ਠੇਕੇ ’ਤੇ ਭਰਤੀ ਕੀਤੇ ਕੰਡਕਟਰਾਂ ਨੂੰ ਕੱਢੇ ਜਾਣ ’ਤੇ ਬੱਸ ਅੱਡਾ ਜਾਮ ਕਰ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ – 15 ਅਕਤੂਬਰ – ਪੀ ਆਰ ਟੀ ਸੀ ਵਰਕਰ ਯੂਨੀਅਨ ਏਟਕ ਵੱਲੋਂ ਪੀ ਆਰ ਟੀ ਸੀ ’ਚ ਠੇਕੇ ’ਤੇ ਭਰਤੀ ਕੀਤੇ ਕੰਡਕਟਰਾਂ ਨੂੰ ਕੱਢੇ ਜਾਣ ’ਤੇ ਬੱਸ ਸਟੈਂਡ ਜਾਮ ਲਾ ਕੇ ਆਵਾਜਾਈ ਠੱਪ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਬਿਨ੍ਹਾਂ ਕਿਸੇ ਜਾਂਚ ਦੇ ਜਨਰਲ ਮੈਨੇਜ਼ਰ ਬਠਿੰਡਾ ਵੱਲੋਂ ਠੇਕੇ ’ਤੇ ਭਰਤੀ ਕੀਤੇ ਕੰਡਕਟਰਾਂ ਨੂੰ ਜਬਰਦਸਤੀ ਕੱਢਿਆ ਗਿਆ ਹੈ, ਜਿਸਦੇ ਰੋਸ ਵਜੋਂ ਉਨ੍ਹਾਂ ਬੱਸ ਅੱਡਾ ਜਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੱਢੇ ਗਏ ਕੰਡਕਟਰਾਂ ਨੂੰ ਦੁਬਾਰਾ ਭਰਤੀ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਪੀ ਆਰ ਟੀ ਸੀ ਮੁਲਾਜ਼ਮਾਂ ਵੱਲੋਂ ਲਾਏ ਇਸ ਜਾਮ ਕਾਰਨ ਆਵਾਜਾਈ ਬਿਲਕੁੱਲ ਠੱਪ ਹੋ ਗਈ ਅਤੇ ਆਉਣ ਜਾਣ ਵਾਲੇ ਮੁਸਾਫਰਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਜਾਮ ਕਾਰਨ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਆਪਣੀਆਂ ਬੱਸਾਂ ਬੱਸ ਸਟੈਂਡ ਦੇ ਬਾਹਰ ਹੀ ਰੋਕਣੀਆਂ ਪਈਆਂ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆਈਆਂ। ਧਰਨਾਕਾਰੀਆਂ ਨੇ ਜਨਰਲ ਮੈਨੇਜ਼ਰ ਪੀ ਆਰ ਟੀ ਸੀ ਤੋਂ ਮੰਗ ਕਰਦਿਆਂ ਕਿਹਾ ਕਿ ਬਾਹਰੀ ਸੰਸਥਾਵਾਂ ਰਾਹੀਂ ਕੰਡਕਟਰਾਂ ਅਤੇ ਅਡਵਾਂਸ ਬੁੱਕਰਾਂ ਦੀਆਂ ਮਸ਼ੀਨਾਂ ’ਚੋਂ ਨਿਕਲੀਆਂ ਟਿਕਟਾਂ ਕਾਰਨ ਉਨ੍ਹਾਂ ਦੀਆਂ ਖਤਮ ਕੀਤੀਆਂ ਸੇਵਾਵਾਂ, ਜੁਰਮਾਨਾ ਅਤੇ ਨੋਟਿਸ ਵਾਪਸ ਲਏ ਜਾਣ ਅਤੇ ਉਨ੍ਹਾਂ ਪੂਰੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ। ਸ਼ੱਕ ਦੇ ਅਧਾਰ ’ਤੇ ਕਿਸੇ ਵੀ ਅਡਵਾਂਸ ਬੁੱਕਰਾਂ ਜਾਂ ਕੰਡਕਟਰਾਂ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ। ਇਸ ਤੋਂ ਇਲਾਵਾ ਉਲ੍ਹਾਂ ਇਹ ਵੀ ਮੰਗ ਕੀਤੀ ਕਿ ਹੁਕਮ ਨੰ. 210 ਰਾਹੀਂ ਕੀਤੀਆਂ ਗਈਆਂ ਅਡਜਸਟਮੈਂਟਾਂ ਦੇ ਹੁਕਮ ਰੱਦ ਕੀਤੇ ਜਾਣ, ਕਿਲੋਮੀਟਰ ਸਕੀਮ ਅਧੀਨ ਚੱਲ ਰਹੀਆਂ ਬੱਸਾਂ ਨੂੰ ਲੰਮੇ ਰੂਟ ’ਤੇ ਪਾਇਆ ਜਾਵੇ ਅਤੇ ਡਰਾਈਵਰਾਂ ਨੂੰ ਤੇਲ ਦੀਆਂ ਰਿਕਵਰੀਆਂ ਪਾਉਣ ਤੋਂ ਪਹਿਲਾਂ ਰਿਕਵਰੀ ਨੋਟਿਸ ਜਾਰੀ ਕੀਤੇ ਜਾਣ ਉਪਰੰਤ ਹੀ ਕਾਰਵਾਈ ਕੀਤੀ ਜਾਵੇ। ਧਰਨੇ ਨੂੰ ਐਡਵੋਕੇਟ ਪ੍ਰੀਤਮ ਸਿੰਘ, ਮੋਹਕਮ ਸਿੰਘ, ਸੂਰਜ ਸਿੰਘ, ਸੁਖਚਰਨ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਹੋਰ ਆਗੂਆਂ ਨੇ ਸੰਬੋਧਨ ਕੀਤਾ।

AAP ਨੇ ਗੁਜਰਾਤ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਗੁਜਰਾਤ ਵਿਚ ਲੋਕ ਸਭਾ ਚੋਣ ਪ੍ਰਚਾਰ ਲਈ ਅਪਣੇ ਸਟਾਰ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

ਸੁਪਰੀਮ ਕੋਰਟ ਤੋਂ ਅੱਜ ਵੀ…

16 ਅਪ੍ਰੈਲ 2024 : ਐਲੋਪੈਥੀ ਦੇ ਖਿਲਾਫ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39758 posts
  • 0 comments
  • 0 fans