Menu

ਮਲਵਿੰਦਰ-ਸ਼ਿਵਿੰਦਰ ਨੂੰ ਅਦਾਲਤ ਨੇ ਭੇਜਿਆ 4 ਦਿਨ ਦੇ ਪੁਲਿਸ ਰਿਮਾਂਡ ‘ਤੇ

ਰੈਲੀਗੇਅਰ ਫਿਨਵੈਸਟ ਮਾਮਲੇ ‘ਚ ਸਾਕੇਤ ਅਦਾਲਤ ਨੇ ਫਾਰਮਾ ਕੰਪਨੀ ਰੈਨਬੈਕਸੀ ਅਤੇ ਫ਼ੋਰਟਿਜ਼ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ, ਸ਼ਿਵਿੰਦਰ ਸਿੰਘ ਅਤੇ 3 ਹੋਰ ਮੁਲਜ਼ਮਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਰੈਲੀਗੇਅਰ ਫਿਨਵੈਸਟ ਕੰਪਨੀ ‘ਚ 740 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਿਵਿੰਦਰ-ਮਲਵਿੰਦਰ ਅਤੇ ਹੋਰ ਮੁਲਜ਼ਮਾਂ ਨੂੰ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ (ਈ.ਡਬਲਿਊ.ਓ.) ਨੇ ਸ਼ੁਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ।

ਈ.ਡਬਲਿਊ.ਓ. ਨੇ ਸ਼ੁਕਰਵਾਰ ਨੂੰ ਹੀ ਮਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਿਸ ਦੇ ਲੁਕਆਊਟ ਨੋਟਿਸ ‘ਤੇ ਮਲਵਿੰਦਰ ਸਿੰਘ ਨੂੰ ਬੀਤੀ ਰਾਤ ਲੁਧਿਆਣਾ ਪੁਲਿਸ ਨੇ ਹਿਰਾਸਤ ‘ਚ ਲਿਆ ਸੀ। ਈ.ਡਬਲਿਊ.ਓ. ਦੀ ਟੀਮ ਉਨ੍ਹਾਂ ਨੂੰ ਦਿੱਲੀ ਲੈ ਕੇ ਆਈ। ਦੂਜੇ ਭਰਾ ਸ਼ਿਵਿੰਦਰ ਸਿੰਘ ਨੂੰ ਵੀਰਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰੈਲੀਗੇਅਰ ਫਿਨਵੈਸਟ ਕੰਪਨੀ ਦੀ ਸ਼ਿਕਾਇਤ ‘ਤੇ ਇਹ ਕਾਰਵਾਈ ਕੀਤੀ ਗਈ। ਸ਼ਿਵਿੰਦਰ-ਮਲਵਿੰਦਰ ਰੈਲੀਗੇਅਰ ਫਿਨਵੈਸਟ ਦੇ ਵੀ ਸਾਬਕਾ ਪ੍ਰਮੋਟਰ ਹਨ। ਈ.ਡਬਲਿਊ.ਓ. ਨੇ ਸ਼ਿਵਿੰਦਰ-ਮਲਵਿੰਦਰ ਤੋਂ ਇਲਾਵਾ ਕਵੀ ਅਰੋੜਾ, ਸੁਨੀਲ ਗੋਧਵਾਨੀ ਅਤੇ ਅਨਿਲ ਸਕਸੈਨਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਹ ਤਿੰਨੇ ਰੈਲੀਗੇਅਰ ਦੇ ਪ੍ਰਬੰਧਨ ‘ਚ ਸ਼ਾਮਲ ਸਨ।

ਮਲਵਿੰਦਰ ਨੇ ਮਾਮਲਾ ਰੱਦ ਕਰਵਾਉਣ ਲਈ ਸ਼ੁਕਰਵਾਰ ਨੂੰ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਦਿੱਲੀ ਪੁਲਿਸ ਦੇ ਨਿਆਂ ਖੇਤਰ ‘ਚ ਨਹੀਂ ਆਉਂਦਾ। ਮਲਵਿੰਦਰ ਦੀ ਪਟੀਸ਼ਨ ‘ਤੇ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਜ਼ਿਕਰਯੋਗ ਹੈ ਕਿ ਸਾਲ 2016 ‘ਚ ਦੋਵੇਂ ਭਰਾਵਾਂ ਸ਼ਿਵਿੰਦਰ ਅਤੇ ਮਲਵਿੰਦਰ ਸਿੰਘ ਨੇ ਫ਼ੋਰਬਜ਼ ਦੀ 100 ਅਮੀਰ ਭਾਰਤੀਆਂ ਦੀ ਸੂਚੀ ‘ਚ 92ਵਾਂ ਨੰਬਰ ਪ੍ਰਾਪਤ ਕੀਤਾ ਸੀ। ਉਸ ਸਮੇਂ ਦੋਹਾਂ ਦੀ ਜਾਇਦਾਦ 8864 ਕਰੋੜ ਰੁਪਏ ਸੀ। ਪਿਛਲੇ ਸਾਲ ਸ਼ਿਵਿੰਦਰ ਅਤੇ ਮਲਵਿੰਦਰ ਸਿੰਘ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਫ਼ੋਰਟਿਜ਼ ਦੇ ਬੋਰਡ ਦੀ ਮਨਜੂਰੀ ਤੋਂ ਬਗੈਰ 500 ਕਰੋੜ ਰੁਪਏ ਕਢਵਾ ਲਏ। ਫ਼ਰਵਰੀ 2018 ਤਕ ਮਲਵਿੰਦਰ ਫ਼ੋਰਟਿਜ਼ ਦੇ ਐਗਜ਼ੀਕਿਊਟਿਵ ਚੇਅਰਮੈਨ ਅਤੇ ਸ਼ਿਵਿੰਦਰ ਨਾਨ-ਐਗਜ਼ੀਕਿਊਟਿਵ ਵਾਈਸ ਚੇਅਰਮੈਨ ਸਨ। ਫੰਡ ਡਾਇਵਰਟ ਕਰਨ ਦੇ ਦੋਸ਼ਾਂ ਤੋਂ ਬਾਅਦ ਦੋਹਾਂ ਨੂੰ ਬੋਰਡ ਤੋਂ ਕੱਢ ਦਿੱਤਾ ਗਿਆ ਸੀ। ਸ਼ਿਵਿੰਦਰ ਅਤੇ ਮਲਵਿੰਦਰ ਸਿੰਘ ਨੇ ਸਾਲ 1996 ‘ਚ ਫ਼ੋਰਟਿਜ਼ ਹੈਰਥਕੇਅਰ ਦੀ ਸ਼ੁਰੂਆਤ ਕੀਤੀ ਸੀ। ਦੋਵੇਂ ਭਰਾਵਾਂ ਕੋਲ ਫ਼ੋਰਟਿਜ਼ ਹੈਲਥ ਕੇਅਰ ਦੇ ਕਰੀਬ 70 ਫ਼ੀ ਸਦੀ ਹਿੱਸੇਦਾਰੀ ਸੀ। ਉਨ੍ਹਾਂ ਦੇ ਦੇਸ਼ ਚ 2 ਦਰਜਨ ਤੋਂ ਵੀ ਜ਼ਿਆਦਾ ਹਸਪਤਾਲ ਹਨ। ਸ਼ਿਵਿੰਦਰ-ਮਲਵਿੰਦਰ ਸਿੰਘ ਦੇ ਦਾਦਾ ਮੋਹਨ ਸਿੰਘ ਨੇ 1950 ਵਿਚ ਰਨਬੈਕਸੀ ਦੀ ਕਮਾਨ ਸਾਂਭੀ ਸੀ, ਜਿਸ ਦੀ ਵਿਰਾਸਤ ਉਨ੍ਹਾਂ ਦੇ ਬੇਟੇ ਪਰਵਿੰਦਰ ਸਿੰਘ ਨੂੰ ਮਿਲੀ। ਪਰਵਿੰਦਰ ਦੇ ਬੇਟੇ ਮਲਵਿੰਦਰ ਤੇ ਸ਼ਿਵਿੰਦਰ ਨੂੰ ਮਿਲੀ ਅਤੇ ਉਨ੍ਹਾਂ ਨੇ ਇਸ ਨੂੰ ਵੇਚ ਕੇ ਕੁਝ ਸਾਲ ਪਹਿਲਾਂ ਹਸਪਤਾਲ, ਟੈਸਟ ਲੈਬੋਰੇਟਰੀ, ਫਾਈਨਾਂਸ ਤੇ ਹੋਰ ਖੇਤਰਾਂ ਚ ਨਿਵੇਸ਼ ਕੀਤਾ। ਦੋਹਾਂ ਭਰਾਵਾਂ ਨੇ ਰੈਨਬੈਕਸੀ ਨੂੰ 10 ਹਜ਼ਾਰ ਕਰੋੜ ‘ਚ ਜਪਾਨੀ ਕੰਪਨੀ ਨੂੰ ਵੇਚਿਆ ਸੀ। ਅੱਜ ਗਰੁੱਪ ਤੇ 13 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਚੁਕਿਆ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans