ਬਠਿੰਡਾ ਅਦਾਲਤ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ 12 ਲੋਕਾਂ ਨੂੰ ਅੱਜ ਦੀ ਪੇਸ਼ੀ ‘ਤੇ ਆਉਣ ਲਈ ਸੰਮਨ ਜਾਰੀ ਕੀਤੇ ਗਏ ਸਨ ਪਰ ਇਸ ਪੇਸ਼ੀ ‘ਤੇ ਕੋਈ ਵੀ ਕਾਂਗਰਸੀ ਆਗੂ ਪੇਸ਼ ਨਹੀਂ ਹੋਇਆ। ਇਸ ਲਈ ਅਦਾਲਤ ਵਲੋਂ ਅਗਲੀ ਪੇਸ਼ੀ ਦੀ ਤਰੀਕ 8 ਨਵੰਬਰ ਲਈ ਸੰਮਨ ਜਾਰੀ ਕੀਤੇ ਗਏ ਹਨ।