ਬੀਤੀ ਰਾਤ ਜਲਾਲਾਬਾਦ ਤੋਂ ਮੁਕਤਸਰ ਜਾ ਰਹੇ ਬਿਕਰਮ ਸਿੰਘ ਮਜੀਠੀਆ ਦੇ ਕਾਫਿਲੇ ਦੀ ਪਾਇਲਟ ਇਨੋਵਾ ਦਾ ਟਰੱਕ ਨਾਲ ਹੋਇਆ ਦੁਰਘਟਨਾਗ੍ਰਸਤ ਹੋ ਗਈ । ਇਹ ਹਾਦਸਾ ਮੋਗਾ ਬਾਈਪਾਸ ਨੇੜੇ ਹੋਇਆ । ਜਿਸ ‘ਚ ਬਿਕਰਮ ਮਜੀਠੀਆ ਦੇ ਇਕ ਸੁਰੱਖਿਆ ਮੁਲਾਜ਼ਮ ਗੁੱਡੂ ਕੁਮਾਰ ਦੀ ਮੌਤ ਹੋ ਗਈ, ਜਦੋਂ ਕਿ 4 ਗੰਭੀਰ ਜ਼ਖਮੀਂ ਹੋ ਗਏ ਹਨ।ਦੱਸਿਆ ਜਾਂਦਾ ਹੈ ਕਿ ਇਸ ਗੱਡੀ ‘ਚ ਬਿਕਰਮ ਮਜੀਠੀਆ ਦੇ 5 ਸੁਰੱਖਿਆ ਮੁਲਾਜ਼ਮ ਸਵਾਰ ਸਨ। ਇਸ ਹਾਦਸੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਾਲ -ਵਾਲ ਬਚ ਗਏ ਹਨ। ਇਸ ਹਾਦਸੇ ਤੋਂ ਬਾਅਦ ਜ਼ਖਮੀਂ ਹੋਏ ਲੋਕਾਂ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।