Menu

ਯੂਪੀ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਅਜੈ ਕੁਮਾਰ ਲੱਲੂ

ਕਾਂਗਰਸ ਨੇ ਸੋਮਵਾਰ ਰਾਤ ਨੂੰ ਅਜੈ ਕੁਮਾਰ ਲੱਲੂ ਨੂੰ ਉੱਤਰ ਪ੍ਰਦੇਸ਼ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਉਹ ਰਾਜ ਬੱਬਰ ਦੀ ਥਾਂ ਲੈਣਗੇ। ਰਾਜ ਬੱਬਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਮਈ ‘ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਥੇ ਹੀ ਅਰਾਧਨਾ ਮਿਸ਼ਰਾ ਨੂੰ ਵਿਧਾਇਕ ਦਲ ਦੀ ਨੇਤਾ ਨਿਯੁਕਤ ਕੀਤਾ ਗਿਆ। 40 ਸਾਲ ਦੇ ਅਜੈ ਕੁਮਾਰ ਲੱਲੂ ‘ਤੇ ਭਰੋਸਾ ਕਰਦਿਆਂ ਕਾਂਗਰਸ ਨੇ ਇਕ ਨੌਜਵਾਨ ਚਿਹਰੇ ਨੂੰ ਮੌਕਾ ਦਿੱਤਾ ਹੈ। ਲੱਲੂ ਕੁਸ਼ੀਨਗਰ ਜ਼ਿਲ੍ਹੇ ‘ਚ ਤਮਕੁਹਿਰਾਜ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। 2012 ਅਤੇ 2017 ਚ ਕਾਂਗਰਸ ਦੀ ਟਿਕਟ ‘ਤੇ ਅਸੈਂਬਲੀ ‘ਚ ਜੇਤੂ ਰਹੇ ਅਜੈ ਕੁਮਾਰ ਲੱਲੂ, ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ। ਉਹ ਪਾਰਟੀ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ। ਪਾਰਟੀ ਦੇ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੁਆਰਾ ਜਾਰੀ ਬਿਆਨ ਅਨੁਸਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਹੈ।ਲੱਲੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਚੇਅਰਮੈਨ ਬਣਾਉਣ ਦੇ ਨਾਲ 4 ਉਪ ਪ੍ਰਧਾਨ ਅਤੇ 12 ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ।

Listen Live

Subscription Radio Punjab Today

Our Facebook

Social Counter

  • 14201 posts
  • 0 comments
  • 0 fans

Log In