Menu

ਪੀ. ਐੱਮ. ਸੀ. ਬੈਂਕ ਘੋਟਾਲਾ : ਬੈਂਕ ਵੱਲੋਂ ਡੁਬੋਏ ਪੈਸਿਆਂ ਲਈ ਸਰਕਾਰ ਜਿੰਮੇਵਾਰ

ਪੰਜਾਬ ਤੇ ਮਹਾਰਾਸ਼ਟਰ ਬੈਂਕ ਫਰਾਡ ਮਾਮਲੇ ਤੋਂ ਬਾਅਦ ਗੁਰਦੁਆਰਿਆਂ ਦੇ 100 ਕਰੋੜ ਤੋਂ ਵੱਧ ਪੈਸੇ ਫਸ ਗਏ ਹਨ। ਦਿੱਲੀ ਵਿਚ ਗੁਰਦੁਆਰਾ ਕਮੇਟੀਆਂ ਤੇ ਹੋਰ ਪੀੜਤਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਤੋਂ ਮਦਦ ਦੀ ਦੁਹਾਈ ਪਾਈ ਹੈ।

ਪਤਾ ਲੱਗਾ ਹੈ ਕਿ ਬੈਂਕ ਵਿਚ 1984 ਕਤਲੇਆਮ ਦੇ ਪੀੜਤਾਂ ਦਾ ਵੀ ਪੈਸਾ ਫਸਿਆ ਹੋਇਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਵੱਡੀ ਗਿਣਤੀ ਲੋਕਾਂ ਨੇ ਮੋਦੀ ਸਰਕਾਰ ਅੱਗੇ ਦੁਹਾਈ ਪਾਈ ਹੈ। ਇਸ ਸਮੇਂ ਲੋਕਾਂ ਨੇ ਬੈਨਰ ਉਤੇ ਲਿਖਿਆ ਸੀ-ਮੋਦੀ ਜੀ ਮੈਂ ਤੁਹਾਨੂੰ ਵੋਟ ਪਾਈ.. ਅੱਜ ਮੈਂ ਸ਼ਿਰਮਿੰਦਾ ਹਾਂ। ਦੱਸ ਦਈਏ ਕਿ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਪਰ ਉਨ੍ਹਾਂ ਦੀ ਸਿਆਸਤ ਦਿੱਲੀ ਵਿਚ ਬੀਜੇਪੀ ਦੇ ਸਹਾਰੇ ਹੀ ਚੱਲਦੀ ਹੈ, ਕਿਉਂਕਿ ਸਿਰਸਾ ਦਿੱਲੀ ਵਿਚ ਬੀਜੇਪੀ ਦੀ ਟਿਕਟ ਉਤੇ ਵਿਧਾਇਕ ਹਨ।

ਵੱਡੀ ਗਿਣਤੀ ਸਿੱਖਾਂ ਨਾਲ ਹੋਈ ਧੋਖਾਧੜੀ ਪਿੱਛੋਂ ਸਿਰਸਾਂ ਨੇ ਮੋਦੀ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਦਰਅਸਲ, ਮਹਾਰਾਸ਼ਟਰ ਵਿਚ 2 ਹਫਤੇ ਪਹਿਲਾਂ ਪੰਜਾਬ ਐਂਡ ਮਹਾਰਾਸ਼ਟਰ ਬੈਂਕ ‘ਚ ਹਜਾਰ ਕਰੋੜ ਦਾ ਘੁਟਾਲਾ ਹੋਇਆ। ਘੁਟਾਲੇ ਤੋਂ ਬਾਅਦ RBI ਨੇ PMC ਬੈਂਕ ਦੇ ਖਾਤੇ ਸੀਲ ਕਰ ਦਿੱਤੇ, ਜਿਸ ਨਾਲ ਨਾ ਸਿਰਫ ਆਮ ਲੋਕ ਸਗੋਂ ਮਹਾਰਸ਼ਟਰ ਦੇ ਕਈ ਗੁਰਦੁਆਰਿਆਂ ਨੂੰ ਪੈਸੇ ਦੀ ਤੰਗੀ ਆ ਗਈ।

Listen Live

Subscription Radio Punjab Today

Our Facebook

Social Counter

  • 12838 posts
  • 0 comments
  • 0 fans

Log In