Menu

ਭਾਜਪਾ ਆਗੂ ਦੀ ਪਰਿਵਾਰ ਸਮੇਤ ਹੱਤਿਆ

ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਭੁਸਾਵਲ ਸ਼ਹਿਰ ਵਿਚ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਭਾਜਪਾ ਦੇ ਨਗਰ ਸੇਵਕ ਰਵਿੰਦਰ ਖਰਾਤ ਅਤੇ ਉਸ ਦੇ ਚਾਰ ਪਰਿਵਾਰਕ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਹਮਲੇ ਵਿਚ ਭਾਜਪਾ ਨੇਤਾ ਖ਼ਰਾਤ, ਉਨ੍ਹਾਂ ਦੇ ਦੋਵੇਂ ਬੇਟੇ, ਉਨ੍ਹਾਂ ਦੇ ਭਰਾ ਅਤੇ ਉਨ੍ਹਾਂ ਦੇ ਦੋਸਤ ਦੀ ਜਾਨ ਚਲੀ ਗਈ, ਜਦਕਿ ਭਾਜਪਾ ਨੇਤਾ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਪੰਜ ਕਤਲਾਂ ਦੀ ਇਸ ਵੱਡੀ ਘਟਨਾ ਨੇ ਪੂਰੇ ਭੁਸਾਵਲ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਅਨੁਸਾਰ ਘਟਨਾ ਕਰੀਬ ਰਾਤ 9 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਭਾਜਪਾ ਨੇਤਾ ਰਵਿੰਦਰ ਖਰਾਤ ਸ਼ਹਿਰ ਦੇ ਸਮਤਾ ਨਗਰ ਸਥਿਤ ਅਪਣੇ ਘਰ ਦੇ ਬਾਹਰ ਬੈਠੇ ਹੋਏ ਸਨ। ਇੰਨੇ ਵਿਚ ਦੋ ਲੋਕਾਂ ਨੇ ਉਨ੍ਹਾਂ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਭਰਾ ਸੁਨੀਲ ਬਾਬੂ ਖਰਾਤ ਬਾਹਰ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ।ਸੁਨੀਲ ਜਾਨ ਬਚਾਉਣ ਲਈ ਨਾਲ ਦੇ ਘਰ ਵਿਚ ਦਾਖ਼ਲ ਹੋ ਗਏ, ਪਰ ਹਮਲਾਵਰਾਂ ਨੇ ਉਥੇ ਪਹੁੰਚ ਕੇ ਹੀ ਸੁਨੀਲ ’ਤੇ ਚਾਕੂਆਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹੀ ਨਹੀਂ ਹਮਲਾਵਰਾਂ ਨੇ ਬਾਅਦ ਵਿਚ ਰਵਿੰਦਰ ਖਰਾਤ ਦੇ ਦੋਵੇਂ ਬੇਟਿਆਂ ਰੋਹਿਤ ਅਤੇ ਪ੍ਰੇਮ ਸਾਗਰ ਦੇ ਨਾਲ-ਨਾਲ ਉਨ੍ਹਾਂ ਦੇ ਇਕ ਦੋਸਤ ’ਤੇ ਵੀ ਚਾਕੂ ਨਾਲ ਹਮਲਾ ਬੋਲ ਦਿੱਤਾ ਅਤੇ ਫ਼ਰਾਰ ਹੋ ਗਏ। ਤਿੰਨੇ ਜ਼ਖ਼ਮੀਆਂ ਨੂੰ ਜਦੋਂ ਜਲਗਾਓਂ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਰਸਤੇ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਵਿਚ ਮ੍ਰਿਤਕ ਭਾਜਪਾ ਨੇਤਾ ਰਵਿੰਦਰ ਦੀ ਪਤਨੀ ਵੀ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਦੇ ਵਾਪਰਦਿਆਂ ਹੀ ਸਥਾਨਕ ਪੁਲਿਸ ਵਲੋਂ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਗਈ।  ਇਸ ਮਾਮਲੇ ਵਿਚ 2 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

Listen Live

Subscription Radio Punjab Today

Our Facebook

Social Counter

  • 12838 posts
  • 0 comments
  • 0 fans

Log In