ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ‘ਚ ਪੈਂਦੇ ਪਿੰਡ ਸਾਂਗਵਾਲੀ ‘ਚ ਇੱਕ ਨਹਿਰ ਨੇੜੇ ਅੱਜ 81 ਐੱਮ. ਐੱਮ. ਦੇ ਤਿੰਨ ਮੋਰਟਾਰ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਬੰਬ ਨਿਰੋਧਕ ਦਸਤਾ ਤੇ ਫੌਜ ਮੌਕੇ ‘ਤੇ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਇੱਕ ਪਿੰਡ ਦੇ ਇੱਕ ਵਿਅਕਤੀ ਨੇ ਅੱਜ ਸਵੇਰੇ 6.30 ਵਜੇ ਦੇ ਕਰੀਬ ਜੰਮੂ-ਪਠਾਨਕੋਟ ਹਾਈਵੇਅ ‘ਤੇ ਘਗਵਾਲ ਖੇਤਰ ‘ਚ ਸਾਂਗਵਾਲੀ ਮੋੜ ‘ਤੇ ਇਨ੍ਹਾਂ ਮੋਰਟਾਰਾਂ ਨੂੰ ਦੇਖਿਆ, ਜਿਸ ਮਗਰੋਂ ਉਸ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ‘ਚ ਅਜਿਹਾ ਜਾਪ ਰਿਹਾ ਹੈ ਕਿ ਕੁਝ ਕਬਾੜੀਆਂ ਨੇ ਨਹਿਰ ਦੇ ਕਿਨਾਰੇ ਇਨ੍ਹਾਂ ਮੋਰਟਾਰਾਂ ਨੂੰ ਛੱਡਿਆ ਹੈ।