Menu

ਅਵਾਰਾ ਪਸ਼ੂਆਂ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

ਅਬੋਹਰ – ਲੰਘੀ ਰਾਤ ਪਿੰਡ ਹਰਿਪੁਰਾ ਦੀ ਮਹਿਲਾ ਪੰਚ ਦੇ ਪੁੱਤਰ ਅਤੇ ਦੋ ਧੀਆਂ ਦੇ ਪਿਤਾ ਦੀ ਪਿੰਡ ਤੇਲੁਪੁਰਾ ਦੇ ਨੇੜੇ ਪਸ਼ੂ ਨਾਲ ਟਕਰਾਕੇ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸ਼ੋਗ ਦੀ ਲਹਿਰ ਦੌੜ ਗਈ। ਜਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ ‘ਚ ਸਰਦੀ ਦਾ ਮੌਸਮ ਹੋਣ ‘ਤੇ ਧੁੰਦ ਕਾਰਨ ਹਾਦਸਿਆਂ ‘ਚ ਵਾਧਾ ਹੋ ਸਕਦਾ ਹੈ। ਜੇਕਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਪਤਾ ਨਹੀਂ ਹੋ ਕਿੰਨੇ ਕੁ ਮਾਂ ਦੇ ਪੁੱਤ ਇਸੇ ਤਰ੍ਹਾਂ ਰੱਬ ਨੂੰ ਪਿਆਰੇ ਹੋ ਜਾਣਗੇ।
ਮਿਲੀ ਜਾਣਕਾਰੀ ਮੁਤਾਬਿਕ ਕਰੀਬ 34 ਸਾਲਾ ਪ੍ਰਿੰਸ ਖਲੇਰੀ ਪੁੱਤਰ ਸਵ: ਰਾਜਿੰਦਰ ਕੁਮਾਰ ਜੋ ਕਿ 5 ਅਤੇ 7 ਸਾਲਾ ਦੋ ਧੀਆਂ ਦਾ ਪਿਤਾ ਸੀ। ਬੀਤੀ ਰਾਤ ਕਰੀਬ 10 ਵਜੇ ਆਪਣੇ ਮੋਟਰਸਾਈਕਲ ‘ਤੇ ਪਿੰਡ ਹਰਿਪੋਰਾ ਤੋਂ ਖੂਈਆਂ ਸਰਵਰ ਜਾ ਰਿਹਾ ਸੀ ਕਿ ਪਿੰਡ ਤੇਲੁਪੁਰਾ ਦੇ ਨੇੜੇ ਪੁੱਜਿਆ ਤਾਂ ਸੜਕ ‘ਤੇ ਅਚਾਲਕ ਪਸ਼ੂ ਆਉਣ ਕਰਕੇ ਉਸ ਨਾਲ ਟੱਕਰ ਹੋ ਗਈ। ਆਲੇ-ਦੁਆਲੇ ਖੇਤਾਂ ‘ਚ ਕੰਮ ਕਰ ਰਹੇ ਲੋਕਾਂ ਨੇ ਇਸਦੀ ਸੂਚਨਾ ਪ੍ਰਿੰਸ ਦੇ ਪਰਿਵਾਰ ਨੂੰ ਦਿੱਤੀ। ਪਰਿਵਾਰ ਵਾਲੇ ਉਸਨੂੰ ਸ਼੍ਰੀਗੰਗਾਨਗਰ ਦੇ ਨਿਜੀ ਹਸਪਤਾਲ ਵਿੱਚ ਲਿਜਾ ਰਹੇ ਕਿ ਉੱਥੇ ਪੁੱਜਣ ਤੋਂ ਪਹਿਲਾਂ ਹੀ ਪਿੰਡ ਕੱਲਰਖੇੜਾ ਲਾਗੇ ਉਸਦੇ ਦਮ ਤੋੜ ਦਿੱਤਾ। ਪਿੰਡ ਦੀ ਮੌਜੂਦਾ ਪੰਚ ਕਮਲਾ ਦੇਵੀ ਦੇ ਪੁੱਤਰ ਪ੍ਰਿੰਸ ਦੀ ਇਸ ਦਰਦਨਾਕ ਮੌਤ ਹੋ ਜਾਣ ਤੋਂ ਬਾਅਦ ਪੂਰੇ ਪਿੰਡ ਵਿੱਚ ਸ਼ੋਗ ਦੀ ਲਹਿਰ ਦੌੜ ਗਈ। ਇਸ ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਪ੍ਰਸ਼ਾਸਨ ਦੇ ਪ੍ਰਤੀ ਰੋਸ ਵੇਖਿਆ ਗਿਆ, ਕਿਉਂਕਿ ਪ੍ਰਸ਼ਾਸਨ ਨੇ ਅੱਜ ਤੱਕ ਮੀਟਿੰਗਾਂ ਅਤੇ ਭਰੋਸਿਆਂ ਤੋਂ ਇਲਾਵਾ ਕੁਝ ਨਹੀਂ ਕੀਤਾ। ਬੀਤੇ ਦਿਨੀ ਵੀ ਐਸ.ਡੀ.ਐਮ. ਨੇ ਕਿਹਾ ਸੀ ਕਿ ਸ਼ਹਿਰ ‘ਚ ਪਸ਼ੂ ਕੈਚਰ ਟੀਮ ਆਕੇ ਸ਼ਹਿਰ ਤੋਂ ਪਸ਼ੂਆਂ ਨੂੰ ਕਾਬੂ ਕਰੇਗੀ ਪਰ ਅਜੇ ਤੱਕ ਤਾਂ ਸ਼ਹਿਰ ‘ਚ ਕੋਈ ਨਹੀਂ ਪੁੱਜਿਆ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans