Menu

ਤੰਦਰੁਸਤ ਪੰਜਾਬ ਮਿਸ਼ਨ ਮਿੱਟੀ ਦੀ ਊਪਜਾਊ ਸ਼ਕਤੀ ਕਾਇਮ ਰੱਖਣ ਵਿੱਚ ਰਿਹਾ ਸਫਲ

ਚੰਡੀਗੜ – ਸੂਬਾ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਤੰਦਰੁਸਤ ਪੰਜਾਬ ਮਿਸ਼ਨ ਰਸਾਇਣਕ ਖਾਦਾਂ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਵਿੱਚ ਸਫਲ ਰਿਹਾ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਪੰਨੂੰ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਸੂਬੇ ਵਿੱਚ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫਾਰਸ਼ਾਂ ਤੋਂ ਵੱਧ ਖਾਦਾਂ ਦੀ ਵਰਤੋਂ ਕਰ ਰਹੇ ਹਨ। ਇਸ ਲਈ ਇਹ ਮਾਮਲਾ ਪਿਛਲੇ ਤਿੰਨ ਫਸਲਾਂ ਦੌਰਾਨ ਤੰਦਰੁਸਤ ਪੰਜਾਬ ਮਿਸ਼ਨ ਹੇਠ ਪਹਿਲ ਦੇ ਆਧਾਰ ‘ਤੇ ਲਿਆ ਗਿਆ ਸੀ। ਨਤੀਜੇ ਵਜੋਂ, 2017 ਵਿੱਚ ਸਾਉਣੀ ਦੌਰਾਨ ਯੂਰੀਆ ਦੀ ਖਪਤ ਜੋ ਕਿ 15.43 ਲੱਖ ਟਨ ਸੀ, 2018 ਵਿੱਚ ਸਾਉਣੀ ਦੌਰਾਨ 86000 ਘਟ ਕੇ 14.57 ਲੱਖ ਟਨ ਰਹਿ ਗਈ। 2019 ਵਿੱਚ ਸਾਉਣੀ ਦੌਰਾਨ ਯੂਰੀਆ ਦੀ ਖਪਤ 82000 ਟਨ ਘਟ ਕੇ 13.75 ਲੱਖ ਟਨ ਹੀ ਰਹਿ ਗਈ। ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਦੇ ਦੋ ਸਾਲਾਂ ਦੇ ਅੰਦਰ-ਅੰਦਰ ਯੂਰੀਆ ਦੀ ਖਪਤ 168000 ਟਨ ਘਟ ਗਈ ਅਤੇ ਇਸ ਨਾਲ ਕਿਸਾਨਾਂ ਨੂੰ 100.80 ਕਰੋੜ ਰੁਪਏ ਦੀ ਬਚਤ ਹੋਈ ਹੈ।
ਸ. ਪੰਨੂੰ ਨੇ ਅੱਗੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ, ਝੋਨੇ ਦੀ ਫਸਲ ‘ਤੇ ਡਾਈਮੋਨਿਅਮ ਫਾਸਫੇਟ (ਡੀ.ਏ.ਪੀ.) ਵਰਤਣ ਦੀ ਲੋੜ ਨਹੀਂ ਹੈ ਕਿਉਂਕਿ ਕਿਸਾਨ ਕਣਕ ਦੀ ਫਸਲ ਵਿਚ ਪਹਿਲਾ ਹੀ ਡੀ.ਏ.ਪੀ. ਮਿਲਾ ਦਿੰਦੇ ਹਨ ਜਿਸ ਨਾਲ ਖੇਤ ਵਿਚ ਇਕ ਸਾਲ ਤੱਕ ਫਾਸਫੋਰਸ ਬਰਕਰਾਰ ਰਹਿੰਦਾ ਹੈ। ਫਿਰ ਵੀ ਪੰਜਾਬ ਦੇ ਕਿਸਾਨ ਅਣਜਾਣੇ ਵਿਚ ਅਤੇ ਬੇਲੋੜੇ ਹੀ ਝੋਨੇ ਦੀ ਫਸਲ ਵਿਚ ਡੀ.ਏ.ਪੀ. ਦੀ ਵਰਤੋਂ ਕਰ ਰਹੇ ਸਨ। ਇਸ ਲਈ ਸਾਉਣੀ 2018 ਦੌਰਾਨ ਪਿੰਡਾਂ ਵਿੱਚ ਆਡੀਓ ਵਿਜ਼ੂਅਲ ਪੇਸ਼ਕਾਰੀਆਂ ਰਾਹੀਂ ਅਤੇ ਕੈਂਪ ਲਗਾ ਕੇ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ। ਨਤੀਜੇ ਵਜੋਂ, ਡੀ.ਏ.ਪੀ. ਦੀ ਖਪਤ, ਜੋ ਕਿ ਸਾਉਣੀ  2017 ਵਿਚ 2.21 ਲੱਖ ਟਨ ਦਰਜ ਕੀਤੀ ਗਈ ਸੀ, ਸਾਉਣੀ 2018 ਵਿਚ 46000 ਟਨ ਘੱਟ ਕੇ 1.75 ਲੱਖ ਟਨ ਰਹਿ ਗਈ। ਇਸੇ ਤਰਾਂ ਸਾਉਣੀ, 2019 ਵਿਚ ਡੀ.ਏ.ਪੀ. ਦੀ ਖਪਤ 1.42 ਲੱਖ ਟਨ ਰਹਿ ਗਈ, ਜਿਸ ਨਾਲ ਸਾਉਣੀ, 2019 ਵਿਚ 33000 ਟਨ ਦੀ ਕੁੱਲ ਕਮੀ ਆਈ। ਦੋ ਸੀਜ਼ਨਾਂ ਵਿਚ ਡੀਏਪੀ ਦੀ ਵਰਤੋਂ ਵਿਚ ਕੁਲ ਕਟੌਤੀ 79000 ਟਨ ਰਹੀ। ਇਸ ਤਰਾਂ, ਕਿਸਾਨਾਂ ਨੇ ਸਾਉਣੀ 2018 ਵਿਚ 115 ਕਰੋੜ ਰੁਪਏ ਅਤੇ ਸਾਲ 2019 ਵਿਚ 82.50 ਕਰੋੜ ਰੁਪਏ ਦੀ ਬਚਤ ਕੀਤੀ ਤੇ ਇੰਝ ਡੀ.ਏ.ਪੀ. ਦੀ ਵਰਤੋਂ ਨਾ ਕਰਕੇ ਹੁਣ ਤੱਕ 197.50 ਕਰੋੜ ਰੁਪਏ ਬਚਾ ਲਏ ਗਏ।
ਯੂਰੀਆ ’ਤੇ 100.80 ਕਰੋੜ ਰੁਪਏ ਅਤੇ ਡੀ.ਏ.ਪੀ. ’ਤੇ 197.50 ਕਰੋੜ ਰੁਪਏ ਦੀ ਬਚਤ ਨਾਲ ਤੰਦਰੁਸਤ ਪੰਜਾਬ ਮਿਸ਼ਨ ਕਿਸਾਨਾਂ ਦੇ ਤਕਰੀਬਨ 300 ਕਰੋੜ ਰੁਪਏ ਬਚਾਉਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਸਫਲ ਰਿਹਾ ਹੈ।
ਸ੍ਰੀ ਪੰਨੂੰ ਨੇ ਕਿਹਾ ਕਿ ਖਾਦਾਂ ਦੀ ਵਰਤੋਂ ਵਿਚ ਕੀਤੀ ਗਈ ਕਟੌਤੀ ਤੋਂ ਇਲਾਵਾ ਖਾਦ ਮਿਲਾਉਣ ਵਾਲੇ ਕਾਮਿਆਂ ਦੀ ਬਚਤ ਵੀ ਕਿਸਾਨਾਂ ਨੂੰ ਹੋਈ ਹੈ। ਰਸਾਇਣਕ ਖਾਦਾਂ ਦੀ ਵਰਤੋਂ ਨੂੰ ਘਟਾਉਣ ਦੇ ਤਰੀਕਿਆਂ ਦਾ ਵੇਰਵਾ ਦਿੰਦਿਆਂ, ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖਾਦ ਦੀ ਸਰਵੋਤਮ ਵਰਤੋਂ ਦੇ ਲਾਭਾਂ ਬਾਰੇ ਜਾਗਰੂਕ ਕਰਨ ਲਈ ਵੱਡੇ ਪੱਧਰ ’ਤੇ ਪਿ੍ਰੰਟ ਮੀਡੀਆ ਵਿੱਚ ਇਸ਼ਤਿਹਾਰ ਛਪਵਾਏ ਗਏ ਹਨ ਅਤੇ ਇਫਕੋ ਦੁਆਰਾ ਇਲੈਕਟ੍ਰਾਨਿਕ ਮੀਡੀਆ ਮੁਹਿੰਮ ਚਲਾਈ ਗਈ। ਇਸ ਤੋਂ ਇਲਾਵਾ, ਕਿਸਾਨਾਂ ਅਤੇ ਖਾਦਾਂ ਦੇ ਡੀਲਰਾਂ ਨਾਲ ਮਿਲ ਕੇ ਵੱਡੀ ਗਿਣਤੀ ਵਿਚ ਖੇਤਰੀ ਕੈਂਪ ਲਗਾਏ ਗਏ ਸਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕਿਸਾਨ ਖਾਦ ਦੀ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਖਾਦ ਦੀ ਵਰਤੋਂ ਨਾ ਕਰਨ। ਇਸ ਤੋਂ ਇਲਾਵਾ, ਇਸ ਉਦੇਸ਼ ਦੀ ਪੂਰਤੀ ਲਈ ਟੀ.ਵੀ. ਅਤੇ ਰੇਡੀਓ ਟਾਕ ਕਰਵਾਏ ਗਏ। ਉਹਨਾਂ ਕਿਹਾ ਕਿ ਸਕੱਤਰ, ਖੇਤੀਬਾੜੀ ਵਿਭਾਗ ਵੱਲੋਂ ਖਾਦ ਕੰਪਨੀਆਂ ਅਤੇ ਖੇਤੀਬਾੜੀ ਵਿਭਾਗ ਦੇ ਜ਼ਿਲਾ ਮੁਖੀਆਂ ਨਾਲ ਇਸ ਮੁਹਿੰਮ ਦੀ ਨਿਗਰਾਨੀ ਲਈ ਸੂਬਾ ਪੱਧਰ ’ਤੇ ਮੀਟਿੰਗਾਂ ਵੀ ਕੀਤੀਆਂ ਗਈਆਂ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans