Menu

ਹਰਿਆਣਾ ‘ਚ ਭਿੜੇ ਬੀਜੇਪੀ ਤੇ ਜੇਜੇਪੀ ਦੇ ਵਰਕਰ

ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਬੀਜੇਪੀ ਅਤੇ ਜੇਜੇਪੀ ਵਰਕਰਾਂ ਵਿਚਾਲ ਖੂਨੀ ਝੜਪ ਹੋ ਗਈ। ਬੀਜੇਪੀ ਦੇ ਉਮੀਦਵਾਰ ਵੱਲੋਂ ਰੋਡ ਸ਼ੌਅ ਕੱਢਿਆ ਜਾ ਰਿਹਾ ਸੀ। ਜਦੋਂ ਇਹ ਰੋਡ ਸ਼ੋਅ ਜੇਜੇਪੀ ਉਮੀਦਵਾਰ ਦੇ ਦਫਤਰ ਦੇ ਅੱਗੋਂ ਦੀ ਲੰਘਿਆ ਤਾਂ ਦੋਵਾਂ ਪਾਰਟੀਆਂ ਦੇ ਵਰਕਰ ਆਪਸ ਵਿਚ ਭਿੜ ਗਏ।

ਵੀਰਵਾਰ ਨੂੰ ਦੁਪਹਿਰ ਸਮੇਂ ਨੂਹ ਵਿਚ ਬੀਜੇਪੀ-ਜੇਜਪੀ ਦੇ ਵਰਕਰ ਵੱਡੀ ਗਿਣਤੀ ਵਿਚ ਆਪਣੇ ਨੇਤਾਵਾਂ ਦੇ ਨਾਮਜ਼ਦਗੀ ਪੇਪਰ ਦਾਖਲ ਕਰਨ ਲਈ ਜਾ ਰਹੇ ਸਨ। ਜਦੋਂ ਬੀਜੇਪੀ ਵਰਕਰ ਗੁਰੂਗ੍ਰਾਮ-ਅਲਵਰ ਮਾਰਗ ਦੇ ਜੇਜਪੀ ਦੇ ਦਫਤਰ ਸਾਹਮਣਿਉਂ ਲੰਘ ਰਹੇ ਸਨ ਤਾਂ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚ ਲੜਾਈ ਹੋ ਗਈ। ਇਸ ਲੜਾਈ ਵਿਚ ਲਾਠੀ-ਡੰਡਿਆਂ ਦੇ ਨਾਲ ਪੱਥਰਬਾਜ਼ੀ ਵੀ ਹੋਈ। ਇਸ ਦੌਰਾਨ ਅੱਧੀ ਦਰਜਨ ਗੱਡੀਆਂ ਵਿਚ ਭੰਨਤੋੜ ਹੋਈ ਅਤੇ ਕਈ ਵਰਕਰਾਂ ਨੂੰ ਸੱਟਾਂ ਵੀ ਵੱਜੀਆਂ।

ਦੱਸਣਯੋਗ ਹੈ ਕਿ ਅੱਜ ਭਾਜਪਾ ਨੇਤਾ ਚੌਧਰੀ ਜ਼ਾਕਿਰ ਹੁਸੈਨ ਅਤੇ ਜੇਜੇਪੀ ਦੇ ਉਮੀਦਵਾਰ ਤਾਇਬ ਹੁਸੈਨ ਘਾਸੇੜਿਆ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ। ਦੋਵਾਂ ਪਾਰਟੀਆਂ ਦੇ ਨੇਤਾ ਆਪਣੇ ਵਰਕਰਾਂ ਨੂੰ ਇਕੱਠਾ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ। ਝਗੜੇ ਦੌਰਾਨ ਸੜਕ ਉਪਰ ਜਾਮ ਲੱਗ ਗਿਆ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਰਕਰ ਦੁਬਾਰਾ ਫਿਰ ਬੱਸ ਅੱਡੇ ਕੋਲ ਭਿੜ ਪਏ। ਬਾਅਦ ਵਿਚ ਪੁਲਿਸ ਨੇ ਮੌਕੇ ਉਤੇ ਪੁਜ ਕੇ ਸਥਿਤੀ ਨੂੰ ਕਾਬੂ ਕੀਤਾ, ਪਰ ਤਣਾਅ ਹਾਲੇ ਵੀ ਜਾਰੀ ਹੈ।

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ ਭਾਰਤ ਦੇ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ ਲਈ ਅੱਜ ਸ਼ੁੱਕਰਵਾਰ ਨੂੰ 102 ਸੰਸਦੀ ਹਲਕਿਆਂ ਵਿੱਚ ਵੋਟਿੰਗ ਹੋ ਰਹੀ ਹੈ।…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

‘ਆਪ’ ‘ਚ ਬਗਾਵਤ: ਡਿਪਟੀ ਮੇਅਰ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39816 posts
  • 0 comments
  • 0 fans