ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਅਮੀਰਪੇਟ ਇਲਾਕੇ ਵਿਚ ਈਸਰੋ ਦੇ ਸੀਨੀਅਰ ਵਿਗਿਆਨੀ ਦੀ ਹੱਤਿਆ ਹੋ ਗਈ ਹੈ। 56 ਸਾਲ ਦੇ ਐਸ. ਸੁਰੇਸ਼ ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ‘ਚ ਕੰਮ ਕਰਦੇ ਸਨ। ਪੁਲਿਸ ਨੂੰ ਉਨ੍ਹਾਂ ਦੇ ਫਲੈਟ ‘ਚ ਮ੍ਰਿਤਕ ਦੇਹ ਮਿਲੀ।
ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਕਿ ਉਨ੍ਹਾਂ ਦਾ ਫੋਨ ਗਾਇਬ ਹੈ। ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਨਿੱਜੀ ਕਾਰਨਾਂ ਕਰਕੇ ਹੋਈ ਹੈ ਤੇ ਇਸਦਾ ਅਧਿਕਾਰਿਕ ਕੰਮ ਨਾਲ ਕੋਈ ਲੈਣ ਦੇਣ ਨਹੀਂ ਹੈ।