ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ. ਬੈਂਕ) ‘ਤੇ ਕਾਰਜਸ਼ੀਲ ਪਾਬੰਦੀਆਂ ਲਗਾ ਦਿੱਤੀਆਂ ਹਨ। ਜਿਸ ਦੇ ਨਤੀਜੇ ਵਜੋਂ ਵਿੱਤੀ ਰਾਜਧਾਨੀ ਵਿਚ ਇਸ ਦੀਆਂ ਸ਼ਾਖਾਵਾਂ ਦੇ ਬਾਹਰ ਹਫੜਾ-ਦਫੜੀ ਮਚ ਗਈ।
ਆਰ.ਬੀ.ਆਈ ਦੇ ਪੀ.ਐਮ.ਸੀ ਬੈਂਕ ਨੂੰ ਨਿਰਦੇਸ਼ਾਂ ਅਨੁਸਾਰ,ਹੁਣ ਇਸਦੇ ਖਾਤਾਧਾਰਕ ਅਗਲੇ ਛੇ ਮਹੀਨਿਆਂ ਤੱਕ ਸਿਰਫ 1 ਹਜ਼ਾਰ ਰੁਪਏ ਹੀ ਕਢਵਾ ਸਕਣਗੇ। ਅਤੇ ਬੈਂਕ ਨੂੰ ਕੋਈ ਨਵਾਂ ਲੋਨ ਵਗੈਰਾ ਦੇਣ ਦੀ ਵੀ ਆਗਿਆ ਨਹੀਂ ਹੈ।
ਪੀ.ਐਮ.ਸੀ. ਦੇ ਐਮ.ਡੀ. ਜੋਏ ਥਾਮਸ ਨੇ ਕਿਹਾ, “ਸਾਨੂੰ ਆਰ.ਬੀ.ਆਈ. ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਦੁਖ ਹੈ। ਇਸ ਕਾਰਨ 6 ਮਹੀਨੇ ਤਕ ਸਾਡੇ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਬਤੌਰ ਐਮ.ਡੀ. ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ। ਇਸ ਦੇ ਨਾਲ ਹੀ ਗਾਹਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ 6 ਮਹੀਨੇ ਤੋਂ ਪਹਿਲਾਂ ਅਸੀ ਆਪਣੀਆਂ ਕਮੀਆਂ ਨੂੰ ਸੁਧਾਰ ਲਵਾਂਗੇ।”