Menu

ਪੀ.ਚਿਦੰਬਰਮ ਨੂੰ ਤਿਹਾੜ ਜੇਲ੍ਹ ‘ਚ ਮਿਲਣ ਪਹੁੰਚੇ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ

ਆਈ.ਐਨ.ਐਕਸ ਮੀਡੀਆ ਕੇਸ ‘ਚ ਫਸੇ ਪੀ ਚਿਦੰਬਰਮ ਫਿਲਹਾਲ 3 ਅਕਤੂਬਰ ਤੱਕ ਤਿਹਾੜ ਜੇਲ੍ਹ ‘ਚ ਬੰਦ ਹਨ। ਅਜਿਹੇ ਔਖੇ ਸਮੇਂ ਵਿਚ ਚਿਦੰਬਰਮ ਨੂੰ ਆਪਣੀ ਪਾਰਟੀ ਦਾ ਲਗਾਤਾਰ ਸਮਰਥਨ ਮਿਲ ਰਿਹਾ ਹੈ। ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚਿਦੰਬਰਮ ਨਾਲ ਮੁਲਾਕਾਤ ਕਰਨ ਤਿਹਾੜ ਜੇਲ੍ਹ ਪਹੁੰਚੇ ਹਨ।

ਦੋਵਾਂ ਆਗੂਆਂ ਦਾ ਇਸ ਤਰ੍ਹਾਂ ਦੇ ਹਾਲਾਤ ‘ਚ ਵੀ ਚਿਦੰਬਰਮ ਨੂੰ ਮਿਲਣ ਜਾਣਾ ਪਾਰਟੀ ਵੱਲੋਂ ਉਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣ ਦੇ ਸੰਕੇਤ ਵੀ ਮੰਨੇ ਜਾ ਸਕਦੇ ਹਨ। ਸੀਨੀਅਰ ਕਾਂਗਰਸੀ ਆਗੂਆਂ ਦੀ ਇਸ ਮੀਟਿੰਗ ਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਨਾ ਸਿਰਫ ਆਪਣੇ ਇਸ ਪੁਰਾਣੇ ਸਹਿਯੋਗੀ ਦੇ ਨਾਲ ਹੈ, ਸਗੋਂ ਰਾਜਨੀਤਕ ਲੜਾਈ ਵਿਚ ਵੀ ਇੱਕਜੁੱਟ ਹੈ।

ਚਿਦੰਬਰਮ ਤੇ ਡੀਕੇ ਸ਼ਿਵ ਕੁਮਾਰ ਤੋਂ ਬਾਅਦ ਇਸ ਵਿਚ ਹੋਰ ਵੀ ਆਗੂਆਂ ਦਾ ਨਾਮ ਆਉਣ ਵਾਲਾ ਹੈ। ਕਾਂਗਰਸ ਇਸ ਲਈ ਸ਼ਾਇਦ ਤਿਆਰ ਵੀ ਹੈ। ਚਿਦੰਬਰਮ ਵਾਂਗ ਸ਼ਿਵ ਕੁਮਾਰ ਵੀ ਜੇਲ੍ਹ ਵਿਚ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਦੇ ਦੋਵੇਂ ਸੀਨੀਅਰ ਨੇਤਾ ਸੋਨੀਆ ਗਾਂਧੀ ਤੇ ਡਾ. ਮਨਮੋਹਨ ਸਿੰਘ ਸ਼ਿਵ ਕੁਮਾਰ ਨਾਲ ਵੀ ਮੁਲਾਕਾਤ ਕਰ ਸਕਦੇ ਹਨ।ਕਾਂਗਰਸ ਦੇ ਸੀਨੀਅਰ ਆਗੂ ਤੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ‘ਤੇ ਆਈਐੱਨਐੱਕਸ ਮੀਡੀਆ ਮਾਮਲੇ ‘ਚ ਐੱਫਡੀਆਈ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਵਿਦੇਸ਼ੀ ਕੰਪਨੀ ਦਾ ਵਾਧੂ ਲਾਭ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਇਸ ਤੋਂ ਬਾਅਦ ਕੰਪਨੀ ਵੱਲੋਂ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਦੀ ਆਈਐੱਨਐੱਕਸ ਮੀਡੀਆ ਕੰਪਨੀ ‘ਚ ਵੱਡਾ ਨਿਵੇਸ਼ ਕੀਤਾ ਗਿਆ ਸੀ। ਇਸ ਮਾਮਲੇ ‘ਚ ਸੀਬੀਆਈ ਤੇ ਈਡੀ ਵੱਲੋਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

Listen Live

Subscription Radio Punjab Today

Our Facebook

Social Counter

  • 12838 posts
  • 0 comments
  • 0 fans

Log In